ਮੋਗਾ 25 ਅਪ੍ਰੈਲ ( ਵਿਸ਼ਵ ਵਾਰਤਾ )-: ਜੇਕਰ ਸ਼ਾਮ ਨੂੰ ਤੁਸੀਂ ਵੀ ਘਰ ਆਉਂਦੇ ਵੇਲੇ ਸਕੂਟੀ ਤੇ ਸਫ਼ਰ ਕਰਦੇ ਹੋਣ ਤਾਂ ਸਾਵਧਾਨ ਹੋਣ ਦੀ ਲੋੜ ਹੈ ਕਿਓਂਕਿ ਤੁਸੀਂ ਵੀ ਬੇਖੌਫ ਫਿਰਦੇ ਲੁੱਟਾਂ -ਖੋਹਾਂ ਕਰਨ ਵਾਲਿਆਂ ਦਾ ਸ਼ਿਕਾਰ ਹੋ ਸਕਦੇ ਹੋਣ। ਹਾਲ ਹੀ ਦੇ ਵਿੱਚ ਕਮਲ ਕੁਮਾਰ ਵਿੱਕੀ ਜੋ ਕਿ ਮੋਗਾ ਦੀ ਗੁਰੂ ਨਾਨਕ ਮਾਰਕੀਟ ‘ਚ ਕਰਿਆਨੇ ਦਾ ਕੰਮ ਕਰਦਾ ਸੀ, ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਵੇਦਾਂਤਾ ਨਗਰ ਸਥਿਤ ਆਪਣੇ ਘਰ ਜਾ ਰਿਹਾ ਸੀ ਕਿ ਜਦੋਂ ਉਹ ਆਪਣੇ ਘਰ ਨੇੜੇ ਪਹੁੰਚਿਆ ਤਾਂ ਦੋਸ਼ੀਆਂ ਨੇ ਉਸ ‘ਤੇ ਪਿੱਛਿਓਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਹਥਿਆਰ ਅਤੇ ਐਕਟਿਵਾ ਲੈ ਕੇ ਭੱਜ ਗਏ। ਐਕਟਿਵਾ ਦੇ ਟਰੰਕ ‘ਚ ਕਰੀਬ 5 ਲੱਖ ਰੁਪਏ ਦੀ ਨਕਦੀ ਸੀ, ਜਿਸ ਦੀ ਘਟਨਾ ਸੀ.ਸੀ.ਟੀ.ਵੀ. ‘ਚ ਕੈਦ ਹੋ ਗਈ ਹੈ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਜਾਣਕਾਰੀ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਾਰਕੀਟ ਵਿੱਚ ਕੋਰੀਅਰ ਦਾ ਕੰਮ ਕਰਨ ਵਾਲਾ ਕਮਲ ਕੁਮਾਰ ਸ਼ਾਮ ਨੂੰ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਮੁਲਜ਼ਮਾਂ ਨੇ ਉਸ ’ਤੇ ਪਿੱਛਿਓਂ ਹਮਲਾ ਕਰ ਦਿੱਤਾ ਅਤੇ ਉਸ ਦੀ ਐਕਟਿਵਾ ’ਚੋਂ ਕਰੀਬ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਮੋਟਰਸਾਈਕਲ ਤੇ ਹਥਿਆਰਾਂ ਤੋਂ ਇਲਾਵਾ ਐਕਟਿਵਾ ਅਤੇ ਢਾਈ ਲੱਖ ਰੁਪਏ ਬਰਾਮਦ ਕੀਤੇ ਹਨ। ਉਕਤ ਪੁਲਸ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ‘ਚੋਂ ਇਕ ਦੋਸ਼ੀ ਕਰਨ ਨੇ ਉਨ੍ਹਾਂ ਦੀ ਦੁਕਾਨ ‘ਤੇ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਰਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਿੰਨੀ ਰਕਮ ਲੁੱਟੀ 5 ਮੁਲਜ਼ਮ, ਦੋ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।