6 ਮਹੀਨੇ ਦੀ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਜ਼ਿੰਦਾ ਸਾੜਨ ਵਾਲਾ ਵਿਅਕਤੀ ਗ੍ਰਿਫਤਾਰ
ਅੰੰਮਿ੍ਤਸਰ, 22 ਅਪ੍ਰੈਲ : ਸਰਹੱਦੀ ਕਸਬਾ ਬਿਆਸ ਅਧੀਨ ਪੈਂਦੇ ਪਿੰਡ ਭੂਰੇ ਨੰਗਲ ਵਿੱਚ ਇੱਕ ਦਰਦਨਾਕ ਅਤੇ ਵਹਿਸ਼ੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਹੀ ਰਹਿਣ ਵਾਲੇ ਸੁਖਦੇਵ ਸਿੰਘ ਨੇ ਪਹਿਲਾਂ ਆਪਣੀ 6 ਮਹੀਨੇ ਦੀ ਗਰਭਵਤੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਫਿਰ ਉਸ ਨੂੰ ਮੰਜੇ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜੋਤੀ ਪਤਨੀ ਬੀਰਾ ਸਿੰਘ ਵਾਸੀ ਪਿੰਡ ਕਲੇਰ ਘੁਮਾਣ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਵੱਡੀ ਲੜਕੀ ਪਿੰਕੀ ਉਮਰ 22 ਸਾਲ ਸੀ। ਜਿਸ ਦਾ ਵਿਆਹ ਢਾਈ ਸਾਲ ਪਹਿਲਾਂ ਪਿੰਡ ਭੂਰੇ ਨੰਗਲ ਦੇ ਰਹਿਣ ਵਾਲੇ ਸੁਖਦੇਵ ਸਿੰਘ ਨਾਲ ਪੂਰੇ ਗੁਰੂ ਮਰਿਆਦਾ ਅਤੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਸ ਦੇ ਜਵਾਈ ਸੁਖਦੇਵ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਘਰ ਵਿੱਚ ਸਿਰਫ਼ ਉਸਦੀ ਧੀ ਅਤੇ ਜਵਾਈ ਰਹਿ ਰਹੇ ਸਨ। ਉਸ ਦੀ ਬੇਟੀ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਜਵਾਈ ਨੇ ਘਰ ਵਿਚ ਕਬੂਤਰ ਰੱਖੇ ਹੋਏ ਹਨ। ਕਬੂਤਰਾਂ ਕਰਕੇ ਘਰ ਦੇ ਬਾਹਰ ਇਧਰ ਉਧਰ ਰਹਿੰਦਾ ਹੈ। ਕੁਝ ਦਿਨ ਪਹਿਲਾਂ ਉਸ ਦੀ ਧੀ ਅਤੇ ਜਵਾਈ ਉਸ ਨੂੰ ਮਿਲਣ ਆਏ ਸਨ ਕਿ ਉਹ ਗਰਭਵਤੀ ਹੈ। ਉਸ ਦਾ ਪਤੀ ਸੁਖਦੇਵ ਸਿੰਘ ਉਸ ਨੂੰ ਡਾਕਟਰ ਕੋਲ ਚੈੱਕਅਪ ਅਤੇ ਦਵਾਈਆਂ ਲਈ ਨਹੀਂ ਲੈ ਕੇ ਜਾਂਦਾ।
ਉਸ ਨਾਲ ਹਮੇਸ਼ਾ ਲੜਦਾ ਰਹਿੰਦਾ ਹੈ। ਉਸ ਨੇ ਦੋਵਾਂ ਨੂੰ ਸਮਝਾ ਕੇ ਘਰ ਵਾਪਸ ਭੇਜ ਦਿੱਤਾ। ਉਸ ਨੇ ਕਿਹਾ ਕਿ ਜਦੋਂ ਬੱਚੀ ਨੂੰ ਜਨਮ ਦੇਣ ਲਈ ਕੁਝ ਸਮਾਂ ਬਚੇਗਾ ਤਾਂ ਉਹ ਆਪਣੀ ਧੀ ਨੂੰ ਆਪਣੇ ਕੋਲ ਲੈ ਕੇ ਆਉਣਗੇ ਕਿਉਂਕਿ ਉਸ ਦੇ ਸਹੁਰੇ ਘਰ ਧੀ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ।
ਉਸ ਦੀ ਲੜਕੀ ਦੀਆਂ ਦੋਵੇਂ ਲੱਤਾਂ, ਬਾਹਾਂ, ਚਿਹਰਾ ਅਤੇ ਸਰੀਰ ਪੂਰੀ ਤਰ੍ਹਾਂ ਸੜ ਗਿਆ। ਇਸ ਤੋਂ ਇਲਾਵਾ ਅੱਗ ਘਰ ਵਿਚ ਵੀ ਫੈਲ ਗਈ। ਕਮਰੇ ਵਿੱਚ ਰੱਖਿਆ ਸਮਾਨ ਵੀ ਸੜ ਗਿਆ। ਮਾਮਲਾ ਤੁਰੰਤ ਪੁਲਿਸ ਕੋਲ ਪਹੁੰਚ ਗਿਆ। ਥਾਣਾ ਬਿਆਸ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੜੀ ਹੋਈ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮ ਸੁਖਦੇਵ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
19 ਅਪਰੈਲ ਦੀ ਦੁਪਹਿਰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਜਵਾਈ ਨੇ ਉਸ ਦੀ ਧੀ ਨੂੰ ਲੋਹੇ ਦੇ ਪਾਈਪ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਹੈ। ਘਰ ‘ਚੋਂ ਧੂੰਆਂ ਨਿਕਲ ਰਿਹਾ ਹੈ। ਉਹ ਆਪਣੇ ਪਿੰਡ ਦੇ ਸਰਵਣ ਸਿੰਘ ਨੂੰ ਨਾਲ ਲੈ ਕੇ ਮੋਟਰਸਾਈਕਲ ‘ਤੇ ਆਪਣੀ ਲੜਕੀ ਦੇ ਸਹੁਰੇ ਘਰ ਪਹੁੰਚੀ। ਉਸ ਨੇ ਦੇਖਿਆ ਕਿ ਉਸ ਦੀ ਅੱਧੀ ਤੋਂ ਵੱਧ ਧੀ ਸੜ ਚੁੱਕੀ ਸੀ। ਉਸ ਦੀ ਮੌਤ ਹੋ ਚੁੱਕੀ ਸੀ। ਅੱਗ ਅਜੇ ਵੀ ਬਲ ਰਹੀ ਸੀ, ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਅੱਗ ਬੁਝਾਈ।
Also Read – https://wishavwarta.in/?p=307052