ਮੋਹਾਲੀ (ਵਿਸ਼ਵ ਵਾਰਤਾ )ਮੋਹਾਲੀ ਵਿਜੀਲੈਂਸ ਬਿਊਰੋ ਟੀਮ ਫਰੀਦਕੋਟ ਦੇ ਐਸਪੀ-2 ਦੇ ਰੀਡਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਮੋਹਾਲੀ ਵਿਜੀਲੈਂਸ ਬਿਊਰੋ ਟੀਮ ਦੇ ਇੰਸਪੈਕਟਰ ਸਤਵੰਤ ਸਿੰਘ ਸੰਧੂ ਨੇ ਦੱਸਿਆ ਦੀ ਕੋਟਕਪੂਰਾ ਨਿਵਾਸੀ ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਸਚਦੇਵਾ ਨੇ ਸ਼ਿਕਾਇਤ ਦਿੱਤੀ ਕਿ ਐਸਪੀ-2 ਫਰੀਦਕੋਟ ਦੇ ਰੀਡਰ ਏਐਸਆਈ ਗੁਰਬਿੰਦਰਜੀਤ ਸਿੰਘ ਧੋਖਾਧੜੀ ਦੇ ਮਾਮਲੇ ਤੋਂ ਉਸਦਾ ਨਾਮ ਬਾਹਰ ਕੱਢਣ ਦੇ ਲਈ ਇੱਕ ਲੱਖ ਦੀ ਮੰਗ ਕਰ ਰਿਹਾ ਹੈ । ਜਿਸਦੇ ਬਾਅਦ ਡੀਐਸਪੀ ਤੇਜਿੰਦਰ ਸਿੰਘ ਸਿੱਧੂ ਦੇ ਨਿਰਦੇਸ਼ ਅਨੁਸਾਰ ਸ਼ਿਕਾਇਤਕਰਤਾ ਦੇ ਨਾਲ ਜਾਕੇ ਟਰੈਪ ਲਗਾਇਆ ਗਿਆ ਅਤੇ ਏਐਸਆਈ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗਿਰਫਤਾਰ ਕੀਤਾ ਗਿਆ ।
Sohana ‘ਚ ਡਿੱਗੀ ਇਮਾਰਤ ਦੇ ਮਲਬੇ ‘ਚੋਂ ਇਕ ਹੋਰ ਲਾਸ਼ ਕੱਢੀ ਗਈ, ਮ੍ਰਿਤਕਾਂ ਦੀ ਗਿਣਤੀ ਹੋਈ 2
Sohana 'ਚ ਡਿੱਗੀ ਇਮਾਰਤ ਦੇ ਮਲਬੇ 'ਚੋਂ ਇਕ ਹੋਰ ਲਾਸ਼ ਕੱਢੀ ਗਈ, ਮ੍ਰਿਤਕਾਂ ਦੀ ਗਿਣਤੀ ਹੋਈ 2 ਮੋਹਾਲੀ, 22 ਦਸੰਬਰ...