40 ਸਾਲ ਬਾਅਦ ਹੋਏ ਅੰਤਰਰਾਸ਼ਟਰੀ ਮੈਚ ਦੌਰਾਨ ਇਰਾਕ ਦੇ ਸਟੇਡੀਅਮ ‘ਚ ਭਗਦੜ, 4 ਦੀ ਮੌਤ
ਚੰਡੀਗੜ੍ਹ 20 ਜਨਵਰੀ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਇਰਾਕ ‘ਚ ਟਬਾਲ ਸਟੇਡੀਅਮ ‘ਚ ਮਚੀ ਭਗਦੜ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 80 ਜ਼ਖਮੀ ਹੋ ਗਏ। ਇਹ ਘਟਨਾ 4 ਦਹਾਕਿਆਂ ਬਾਅਦ ਇਰਾਕ ਵਿੱਚ ਹੋ ਰਹੇ ਅੰਤਰਰਾਸ਼ਟਰੀ ਫੁਟਬਾਲ ਟੂਰਨਾਮੈਂਟ ਦੇ ਫਾਈਨਲ ਦੌਰਾਨ ਵਾਪਰੀ। ਜਦੋਂ ਬਸਰਾ ਸਟੇਡੀਅਮ ਅਤੇ ਇਸ ਦੇ ਆਸਪਾਸ ਦੇ ਇਲਾਕੇ ‘ਚ ਹਜ਼ਾਰਾਂ ਲੋਕ ਮੈਚ ਦੇਖਣ ਲਈ ਇਕੱਠੇ ਹੋਏ।
ਇਰਾਕ ਦੀ ਫੁਟਬਾਲ ਫੈਡਰੇਸ਼ਨ ਨੇ ਦੱਸਿਆ ਕਿ ਫਾਈਨਲ ਲਈ 90% ਟਿਕਟਾਂ ਪਹਿਲਾਂ ਹੀ ਚੰਗੀ ਤਰ੍ਹਾਂ ਵਿਕ ਗਈਆਂ ਸਨ। ਜਿਸ ਕਾਰਨ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਮੈਚ ਦੇਖਣ ਆਏ ਲੋਕ ਰੋਹ ਵਿੱਚ ਆ ਗਏ। ਫੁੱਟਬਾਲ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਸਟੇਡੀਅਮ ਦੇ ਬਾਹਰ ਇਕੱਠੇ ਹੋਣ ਲੱਗੇ, ਜਿਸ ਤੋਂ ਬਾਅਦ ਇੰਨੀ ਭੀੜ ਹੋ ਗਈ ਕਿ ਭਗਦੜ ਮਚ ਗਈ।ਸਥਾਨਕ ਖਬਰਾਂ ਮੁਤਾਬਕ ਬਸਰਾ ਇੰਟਰਨੈਸ਼ਨਲ ਸਟੇਡੀਅਮ ਦੀ ਸਮਰੱਥਾ 65 ਹਜ਼ਾਰ ਲੋਕਾਂ ਦੀ ਹੈ। ਹਾਲਾਂਕਿ ਵੀਰਵਾਰ ਨੂੰ ਅਰਬੀ ਖਾੜੀ ਕੱਪ ਦਾ ਫਾਈਨਲ ਮੈਚ ਦੇਖਣ ਲਈ 65 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਸਨ। ਇੰਨੀ ਵੱਡੀ ਗਿਣਤੀ ‘ਚ ਲੋਕਾਂ ਦੇ ਇਕੱਠੇ ਹੁੰਦੇ ਦੇਖ ਸਟੇਡੀਅਮ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ।