ਮਾਨਸਾ, 24 ਜੁਲਾਈ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਜਣਿਆਂ ਪਾਸੋਂ 4 ਗ੍ਰਾਮ ਸਮੈਕ,60 ਲੀਟਰ ਲਾਹਣ ਅਤੇ 109 ਬੋਤਲਾਂ ਸ਼ਰਾਬ ਸਮੇਤ 1 ਮੋਟਰਸਾਈਕਲ ਤੇ ਸਕੂਟਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਪ੍ਰੀਤ ਅਤੇ ਬੱਲਾ ਸਿੰਘ ਵਾਸੀ ਬਾਜੇਵਾਲਾ ਨੂੰ ਕਾਬੂ ਕਰਕੇ 4 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਨੇ ਸਕੂਟਰੀ ਨੰਬਰੀ ਪੀਬੀ.31ਐਨ-0487 ‘ਤੇ ਸਵਾਰ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਬੀਰ ਕਲਾਂ ਪਾਸੋਂ 51 ਬੋਤਲਾਂ ਸ਼ਰਾਬ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ਹੈ, ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਰਾਜੇਸ਼ ਕੁਮਾਰ ਉਰਫ ਬਾਲੂ ਅਤੇ ਪਵਨ ਕੁਮਾਰ ਵਾਸੀ ਬਰੇਟਾ ਪਾਸੋਂ 48 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਗਈ ਅਤੇ ਰਾਜੇਸ਼ ਕੁਮਾਰ ਨੂੰ ਕਾਬੂ ਕੀਤਾ ਗਿਆ ਅਤੇ ਪਵਨ ਕੁਮਾਰ ਦੀ ਗ੍ਰਿਫਤਾਰੀ ਬਾਕੀ ਹੈ।
ਡਾ.ਭਾਰਗਵ ਨੇ ਦੱਸਿਆ ਕਿ ਦਵਿੰਦਰ ਸਿੰਘ ਉਰਫ ਲਵਪਰੀਤ ਵਾਸੀ ਮਲਕਪੁਰ ਭੀਂਮੜਾ ਨੂੰ ਮੋਟਰਸਾਈਕਲ ਡਿਸਕਵਰ ਨੰ:ਪੀਬੀ.10ਬੀਟੀ-1335 ਸਮੇਤ ਕਾਬੂ ਕਰਕੇ 10 ਬੋਤਲਾਂ ਸ਼ਰਾਬ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ਹੈ, ਜਦੋਂ ਕਿ ਗੁਰਜੀਤ ਸਿੰਘ ਵਾਸੀ ਬਰਨਾਲਾ ਵਿਰੁੱਧ ਰੇਡ ਕਰਕੇ 60 ਲੀਟਰ ਲਾਹਣ ਬਰਾਮਦ ਕੀਤੀ,ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ...