BREAKING NEWS: ਘਰਵਾਲੀ ਨੇ ਘਰਵਾਲੇ ‘ਤੇ ਸੁੱਟ ਦਿੱਤਾ ਤੇਜ਼ਾਬ, ਪੀੜਿਤ ਦੀ ਪਤਨੀ ਗਿਰਫ਼ਤਾਰ
ਫ਼ਤਹਿਗੜ੍ਹ ਸਾਹਿਬ, 30 ਜੁਲਾਈ (ਵਿਸ਼ਵ ਵਾਰਤਾ): ਜ਼ਰ ,ਜੋਰੁ ਅਤੇ ਜ਼ਮੀਨ ਦੀ ਕਹਾਵਤ ਤੁਸੀਂ ਸੁਣੀ ਹੋਣੀ ਪਰ ਅੱਜ ਸੱਚ ਵੀ ਹੁੰਦੀ ਦਿੱਸ ਰਹੀ ਹੈ। ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਰਾਮਪੁਰ ਵਿਖੇ ਆਪਣੇ ਘਰ ਵਿੱਚ ਸੁੱਤੇ ਪਏ ਅਮਨਦੀਪ ਸਿੰਘ ‘ਤੇ ਤੇਜ਼ਾਬ ਸੁੱਟ ਜਾਣ ਦਾ ਇਸ ਮਾਮਲੇ ਵਿਚ ਪੁਲਿਸ ਨੇ ਪੀੜਿਤ ਦੀ ਪਤਨੀ ਨੂੰ ਗਿਰਫ਼ਤਾਰ ਕੀਤਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਬੱਸੀ ਪਠਾਣਾ ਮੋਹਿਤ ਕੁਮਾਰ ਨੇ ਦਸਿਆ ਕਿ ਮਿਤੀ 25-07-2024 ਨੂੰ ਇੱਕ ਡਾਕਟਰੀ ਰੁੱਕਾ PGI ਚੰਡੀਗੜ੍ਹ ਤੋਂ ਮੌਸੂਲ ਹੋਇਆ ਕਿ ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਮਪੁਰ ਥਾਣਾ ਬਡਾਲੀ ਆਲਾ ਸਿੰਘ ਜਿਲ੍ਹਾ ਫਤਿਹਗੜ੍ਹ ਸਾਹਿਬ ਕਿਸੇ ਤਜਾਬੀ /ਜਲਣਸ਼ੀਲ ਪਦਾਰਥ ਪੈਣ ਕਰਕੇ ਇਲਾਜ ਲਈ ਦਾਖਲ ਹੋਇਆ ਹੈ, ਇਸ ਮਾਮਲੇ ਵਿਚ ਪੀੜਿਤ ਅਮਨਦੀਪ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਸੀ,ਜਦੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਪੀੜਤ ਅਮਨਦੀਪ ਸਿੰਘ ਉਕਤ ਦੇ ਪਿਤਾ ਦੀ ਜਮੀਨ ਭਾਰਤ ਮਾਲਾ ਪ੍ਰਜੈਕਟ ਅਧੀਨ ਆਉਣ ਕਰਕਰ ਉਸ ਨੂੰ ਮੁਅਵਜੇ ਦੇ ਤੋਰ ਤੇ ਕਰੀਬ 8 ਲੱਖ ਰੁਪਏ ਮਿਲੇ ਸੀ ਜਿਸਨੇ 08 ਲੱਖ ਰੁਪਏ ਦੀ ਐਫ਼.ਡੀ. ਇੰਡਸਇੰਡ ਬੈਂਕ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾ ਦਿੱਤੀ ਸੀ ਜਿਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਉਸਦਾ ਨੋਮਨੀ ਬਣਾਇਆ ਗਿਆ ਸੀ, ਸੁਰਜੰਤ ਸਿੰਘ ਦੀ ਮੌਤ ਤੋ ਬਾਅਦ ਉਸਦੀ ਐਫ਼.ਡੀ.,ਮੋਬਾਇਲ ਫ਼ੋਨ ਅਤੇ ਹੋਰ ਦਸਤਾਵੇਜ਼ ਬਲਵਿੰਦਰ ਕੌਰ ਪਾਸ ਸਨ। ਜਦੋ ਅਮਨਦੀਪ ਸਿੰਘ ਬੈਂਕ ਵਿੱਚ ਆਪਣੇ ਪਿਤਾ ਦੀ ਐਫ਼ ਡੀ ਬਾਰੇ ਪਤਾ ਕਰਨ ਅਤੇ ਆਪਣਾ ਖ਼ਾਤਾ ਖੁਲਵਾਉਣ ਲਈ ਬੈਂਕ ਵਿੱਚ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਪਿਤਾ ਦੀ ਐਫ਼ ਡੀ ਕਿਸੇ ਨੇ ਐਪ ਰਾਹੀ ਤੁੜਵਾ ਕੇ ਏ.ਟੀ.ਐਮ ਕਾਰਡ ਰਾਹੀਂ ਵੱਖ-2 ਤਾਰੀਖ਼ਾ ਨੂੰ ਰਕਮ ਕਢਵਾ ਲਈ ਹੈ ਤਾਂ ਅਮਨਦੀਪ ਸਿੰਘ ਨੇ ਇਸ ਬਾਰੇ ਘਰ ਆ ਕੇ ਆਪਣੀ ਪਤਨੀ ਬਲਵਿੰਦਰ ਕੌਰ ਨੂੰ ਸਖ਼ਤੀ ਨਾਲ ਪੁੱਛਿਆ ਜਿਸਨੇ ਕਿਹਾ ਕਿ ਇਹ ਐਫ਼ ਡੀ ਮੈਂ ਤੁੜਵਾਈ ਹੈ,ਜਿਸ ਕਰਕੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਤਾਂ ਬਲਵਿੰਦਰ ਕੌਰ ਨੇ ਮਿਤੀ 24,25-07-2024 ਦੀ ਦਰਮਿਆਨੀ ਰਾਤ ਨੂੰ ਅਮਨਦੀਪ ਸਿੰਘ ਦੇ ਸੁੱਤੇ ਪਏ ਪਰ ਤੇਜ਼ਾਬ ਪਾ ਦਿੱਤਾ ਜੋ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ਼ ਅਧੀਨ ਹੈ।ਜਿਸ ਤੋਂ ਬਾਅਦ ਪੀੜਿਤ ਦੀ ਪਤਨੀ ਬਲਵਿੰਦਰ ਕੌਰ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ੁਰਮ 109 ਬੀ.ਐਨ.ਐਸ ਦਾ ਵਾਧਾ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋ ਦੌਰਾਨੇ ਪੁਲਿਸ ਰਿਮਾਂਡ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਤੇਜ਼ਾਬ ਬਾਰੇ ਪਤਾ ਕੀਤਾ ਜਾ ਰਿਹਾ ਹੈ।