ਮਿਡਲ ਈਸਟ ਵਿੱਚ ਫਿਰ ਤੋਂ ਜੰਗ ਦਾ ਖ਼ਤਰਾ – ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਇਲਾਂ ਅਤੇ ਡਰੋਨਾਂ ਨਾਲ ਕੀਤਾ ਹਮਲਾ
ਯੇਰੂਸ਼ਲਮ, 14 ਅਪ੍ਰੈਲ (ਵਿਸ਼ਵ ਵਾਰਤਾ)-ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇੱਕ ਵਾਰ ਫਿਰ ਤੋਂ ਮਿਡਲ ਈਸਟ ਵਿੱਚ ਜੰਗ ਦਾ ਖ਼ਤਰਾ ਵੱਧ ਗਿਆ ਹੈ। ਬੀਤੀ 01 ਅਪ੍ਰੈਲ ਨੂੰ ਇਜ਼ਰਾਈਲ ਦੇ ਈਰਾਨੀ ਅੰਬੈਸੀ ਤੇ ਕੀਤੇ ਗਈ ਹਮਲੇ ਤੋਂ ਬਾਅਦ ਅੱਜ ਸਵੇਰੇ ਤੜਕੇ ਈਰਾਨ ਨੇ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਅਤੇ ਸੈਂਕੜੇ ਡਰੋਨਾਂ ਨਾਲ ਇਜ਼ਰਾਈਲ ਤੇ ਹਮਲਾ ਕਰ ਦਿੱਤਾ। ਮਿਜ਼ਾਇਲਾਂ ਅਤੇ ਡਰੋਨਾਂ ਦੇ ਸੰਯੁਕਤ ਹਮਲੇ ਤੋਂ ਬਾਅਤ ਪੂਰੇ ਇਜ਼ਰਾਈਲ ‘ਚ ਹਵਾਈ ਹਮਲੇ ਦੀਆਂ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਬੁਲਾਰੇ ਡੈਨੀਅਲ ਹਗਾਰੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਪੁਸ਼ਟੀ ਕੀਤੀ ਕਿ ਇਜ਼ਰਾਈਲ ਤੇ ਇਰਾਨ ਤੋਂ ਬੈਲਿਸਟਿਕ ਮਿਜ਼ਾਈਲਾਂ ਅਤੇ ਮਾਨਵ ਡਰੋਨਾਂ ਦੁਆਰਾ ਹਮਲਾ ਕੀਤਾ ਗਿਆ ਸੀ।
ਇਜ਼ਰਾਈਲ ਦੀ ਸਰਕਾਰੀ ਮਾਲਕੀ ਵਾਲੀ ਕਾਨ ਟੀਵੀ ਨਿਊਜ਼ ਨੇ ਦੱਸਿਆ ਕਿ ਲਾਂਚ ਕੀਤੇ ਗਏ ਲਗਭਗ 400-500 ਵਿੱਚੋਂ 100 ਡਰੋਨਾਂ ਨੂੰ ਅਮਰੀਕਾ, ਜਾਰਡਨ ਅਤੇ ਬ੍ਰਿਟਿਸ਼ ਬਲਾਂ ਸਮੇਤ ਸਹਿਯੋਗੀ ਦੇਸ਼ਾਂ ਦੁਆਰਾ ਇਜ਼ਰਾਈਲ ਪਹੁੰਚਣ ਤੋਂ ਪਹਿਲਾਂ ਰੋਕਿਆ ਗਿਆ ਸੀ।