25 ਲੱਖ ਦੀਵਿਆਂ ਨਾਲ ਰੋਸ਼ਨ ਹੋਈ ਰਾਮਨਗਰੀ ਅਯੁੱਧਿਆ, ਬਣਾਇਆ ਨਵਾਂ ਰਿਕਾਰਡ
ਚੰਡੀਗੜ੍ਹ, 31ਅਕਤੂਬਰ(ਵਿਸ਼ਵ ਵਾਰਤਾ) ਦੀਵਾਲੀ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਰਾਮਨਗਰੀ ਅਯੁੱਧਿਆ ਨੂੰ ਦੀਵਿਆਂ ਨਾਲ ਜਗਾਇਆ ਗਿਆ। ਸਰਯੂ ਨਦੀ ਦੇ 55 ਘਾਟਾਂ ‘ਤੇ 25 ਲੱਖ 12 ਹਜ਼ਾਰ 585 ਦੀਵੇ ਦੀਵੇ ਜਗਾਏ ਗਏ। ਇਸ ਦੇ ਨਾਲ ਹੀ ਨਵਾਂ ਰਿਕਾਰਡ ਬਣ ਗਿਆ ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਟੀਮ ਨੇ ਵੀ ਇਸ ਦਾ ਐਲਾਨ ਕੀਤਾ ਹੈ। ਸੀਐਮ ਯੋਗੀ ਨੇ ਰਾਮ ਮੰਦਰ ਵਿੱਚ ਪਹਿਲਾ ਦੀਵਾ ਜਗਾ ਕੇ ਰੌਸ਼ਨੀਆਂ ਦੇ ਤਿਉਹਾਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਭਗਵਾਨ ਰਾਮ,ਸੀਤਾ ਅਤੇ ਲਕਸ਼ਮਣ ਦੇ ਨਾਲ ਪੁਸ਼ਪਕ ਵਿਮਾਨ ਦੁਆਰਾ ਪਹੁੰਚੇ ਸਨ। ਯੋਗੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਗਵਾਨ ਰੱਥ ‘ਤੇ ਸਵਾਰ ਹੋਏ। ਯੋਗੀ ਨੇ ਰਾਮ ਦਾ ਰੱਥ ਖਿੱਚਿਆ। ਭਗਵਾਨ ਰਾਮ ਨੂੰ ਰਾਮਕਥਾ ਪਾਰਕ ਵਿਖੇ ਲਿਆਂਦਾ ਗਿਆ। ਇੱਥੇ ਯੋਗੀ ਨੇ ਰਾਮ ਦੀ ਆਰਤੀ ਕੀਤੀ ਅਤੇ ਰਾਜ ਤਿਲਕ ਕੀਤਾ। ਸੜਕਾਂ ’ਤੇ ਰਾਮਾਇਣ ਦੀਆਂ ਘਟਨਾਵਾਂ ’ਤੇ ਆਧਾਰਿਤ ਝਾਕੀਆਂ ਕੱਢੀਆਂ ਗਈਆਂ। ਇਸ ਵਿੱਚ ਕਰੀਬ 3 ਲੱਖ ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ‘ਚੋਂ ਲਗਭਗ 2 ਲੱਖ ਲੋਕ ਪਹਿਲੀ ਵਾਰ ਅਯੁੱਧਿਆ ਆਏ ਹਨ। 25 ਲੱਖ 12 ਹਜ਼ਾਰ 585 ਦੀਵੇ ਜਗਾ ਕੇ ਨਵਾਂ ਰਿਕਾਰਡ ਬਣਾਇਆ। 1 ਹਜ਼ਾਰ 121 ਬਟੂਕਾਂ ਨੇ ਮਿਲ ਕੇ ਪਵਿੱਤਰ ਸਲੀਲਾ ਸਰਯੂ ਦੀ ਆਰਤੀ ਕਰਕੇ ਵਿਸ਼ਵ ਰਿਕਾਰਡ ਬਣਾਇਆ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਟੀਮ ਨੇ ਇਹ ਐਲਾਨ ਕੀਤਾ ਹੈ। ਸੀਐਮ ਯੋਗੀ ਨੇ ਪੁਰਸਕਾਰ ਪ੍ਰਾਪਤ ਕੀਤਾ।