ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਦੀ ਰਿਲੀਜ਼ ਡੇਟ ਵਾਇਕਾਮ 18 ਨੇ ਜਾਰੀ ਕਰ ਦਿੱਤੀ ਹੈ। ਇਹ ਫਿਲਮ 25 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਵਿਖਾਈ ਜਾਵੇਗੀ। ਫ਼ਿਲਮ ਤਿੰਨ ਭਾਸ਼ਾਵਾਂ (ਹਿੰਦੀ, ਤਾਮਿਲ, ਤੇਲਗੂ) ‘ਚ ਰਿਲੀਜ਼ ਕੀਤੀ ਜਾਵੇਗੀ। ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਵੀ ਟਵੀਟ ਤੇ ਇਸਦੀ ਜਾਣਕਾਰੀ ਦਿੱਤੀ ਹੈ। ਨਿਰਮਾਤਾਵਾਂ ਨੇ ਨਵੇਂ ਟਾਇਟਲ ਦੇ ਨਾਲ ਪੋਸਟਰ ਵੀ ਜਾਰੀ ਕੀਤਾ ਹੈ। ਸੈਂਸਰ ਨੇ ਪੰਜ ਮੋਡਿਫਿਕੇਸ਼ਨ ਦੇ ਨਾਲ ਫਿਲਮ ਨੂੰ U / A ਸਰਟੀਫ਼ਿਕੇਟ ਦਿੱਤਾ ਹੈ। ਇਸ ਸਰਟੀਫ਼ਿਕੇਟ ਵਾਲੀ ਫ਼ਿਲਮਾਂ ਨਬਾਲਿਗ ਬੱਚਿਆਂ ਨੂੰ ਇਕੱਲੇ ਦੇਖਣ ਦੀ ਆਗਿਆ ਨਹੀਂ ਹੈ।