ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ
ਪੜ੍ਹੋ, ਕਿਸਨੂੰ ਕਿੱਥੇ ਕੀਤਾ ਤਬਦੀਲ
ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਡੀਐਸਪੀ ਰੈਂਕ ਦੇ 6 ਅਧਿਕਾਰੀਆਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ।
ਐੱਸਐੱਸਪੀ ਹੈੱਡ ਕੁਆਟਰ ਮਨੋਜ ਕੁਮਾਰ ਮੀਨਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੂੰ ਐੱਸਡੀਪੀਓ ਨਾਰਥ-ਇਸਟ ਤੋਂ ਡੀਐੱਸਪੀ ਪੀਸੀਆਰ ਲਾਇਆ ਗਿਆ ਹੈ। ਜਦਕਿ ਡੀਐਸਪੀ ਓਆਰਪੀ ਦਿਲਬਾਗ ਸਿੰਘ ਧਾਲੀਵਾਲ ਨੂੰ ਡੀਐਸਪੀ ਪੀਸੀਆਰ ਤੋਂ ਡੀਐਸਪੀ ਟਰੈਫਿਕ ਲਾਇਆ ਗਿਆ ਹੈ। ਇਸ ਦੇ ਨਾਲ ਹੀ ਡੀਐਸਪੀ ਚਰਨਜੀਤ ਸਿੰਘ ਵਿਰਕ ਨੂੰ ਐਸਡੀਪੀਓ/ਸਾਊਥ ਤੋਂ ਐਸਡੀਪੀਓ ਸਾਊਥ ਵੈਸਟ, ਡੀਐਸਪੀ ਵਿਕਾਸ ਸ਼ਿਓਕੰਦ ਨੂੰ ਜ਼ਿਲ੍ਹਾ ਪੁਲੀਸ ਲਾਈਨ/ਡੀਐਸਪੀ ਸੁਰੱਖਿਆ (ਵਾਧੂ ਚਾਰਜ) ਤੋਂ ਐਸਡੀਪੀਓ ਸਾਊਥ, ਡੀਐਸਪੀ ਓਆਰਪੀ ਦਲਵੀਰ ਸਿੰਘ ਨੂੰ ਜ਼ਿਲ੍ਹਾ ਪੁਲੀਸ ਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂਕਿ ਡੀਐਸਪੀ ਉਦੈ ਪਾਲ ਸਿੰਘ ਨੂੰ ਟਰੈਫ਼ਿਕ ਤੋਂ ਐਸਡੀਪੀਓ ਨਾਰਥ ਈਸਟ ਲਾਇਆ ਗਿਆ ਹੈ।