24 ਸਾਲਾਂ ਬਾਅਦ ਕਾਂਗਰਸ ਪਾਰਟੀ ਨੂੰ ਮਿਲਿਆ ਨਵਾਂ ਪ੍ਰਧਾਨ
ਚੰਡੀਗੜ੍ 19 ਅਕਤੂਬਰ(ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਨੂੰ 24 ਸਾਲਾਂ ਬਾਅਦ ਨਵਾਂ ਪ੍ਰਧਾਨ ਮਿਲਿਆ ਹੈ। ਮਲਿਕਾਰਜੁਨ ਖੜਗੇ ਨੇ ਪਾਰਟੀ ਪ੍ਰਧਾਨ ਦੀ ਚੋਣ ‘ਚ ਸ਼ਸ਼ੀ ਥਰੂਰ ਨੂੰ ਕਰੀਬ 7000 ਵੋਟਾਂ ਨਾਲ ਹਰਾਇਆ। ਅਧਿਕਾਰਤ ਜਾਣਕਾਰੀ ਮੁਤਾਬਕ ਖੜਗੇ ਨੂੰ 7 ਹਜ਼ਾਰ 897 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਸ਼ਸ਼ੀ ਥਰੂਰ ਨੂੰ ਸਿਰਫ਼ ਇੱਕ ਹਜ਼ਾਰ 72 ਵੋਟਾਂ ਹੀ ਮਿਲ ਸਕੀਆਂ। 416 ਵੋਟਾਂ ਰੱਦ ਹੋ ਗਈਆਂ। ਭਾਰਤ ਜੋੜੋ ਯਾਤਰਾ ‘ਤੇ ਗਏ ਰਾਹੁਲ ਨੇ ਬੁੱਧਵਾਰ ਨੂੰ ਆਂਧਰਾ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਜਦੋਂ ਮੀਡੀਆ ਨੇ ਕਾਂਗਰਸ ‘ਚ ਉਨ੍ਹਾਂ ਦੀ ਭਵਿੱਖੀ ਭੂਮਿਕਾ ‘ਤੇ ਸਵਾਲ ਕੀਤਾ ਤਾਂ ਰਾਹੁਲ ਨੇ ਜਵਾਬ ਦਿੱਤਾ- ਖੜਗੇ ਜੀ ਨੂੰ ਪੁੱਛੋ, ਉਹ ਮੇਰੀ ਭੂਮਿਕਾ ਤੈਅ ਕਰਨਗੇ। ਹਾਲਾਂਕਿ ਇਸ ਬਿਆਨ ਦੇ ਕੁਝ ਹੀ ਮਿੰਟਾਂ ਬਾਅਦ ਕਾਂਗਰਸ ਨੇ ਅਧਿਕਾਰਤ ਤੌਰ ‘ਤੇ ਖੜਗੇ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ। ਥਰੂਰ ਨੇ ਵੀ ਇੱਕ ਟਵੀਟ ਵਿੱਚ ਖੜਗੇ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।