ਅੱਜ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਣਗੇ ਡੇਰਾ ਬਿਆਸ
ਚੰਡੀਗੜ੍ਹ ,5 ਨਵੰਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 5 ਨਵੰਬਰ ਨੂੰ ਹਿਮਾਚਲ ਦੌਰੇ ‘ਤੇ ਹਨ, ਪਰ ਇਸ ਤੋਂ ਪਹਿਲਾਂ ਉਹ ਪੰਜਾਬ ‘ਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ ਸੁਆਮੀ ਡੇਰੇ ‘ਚ ਪਹੁੰਚਣਗੇ। ਇਹ ਸਿਆਸੀ ਦੌਰਾ ਹੋ ਸਕਦਾ ਹੈ ਪਰ ਉਨ੍ਹਾਂ ਦੇ ਬਿਆਸ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਡੇਰਾ ਮੁਖੀ ਨੂੰ ਵੀ ਉਨ੍ਹਾਂ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ। ਹਿਮਾਚਲ ਵਿੱਚ ਵੀ ਰਾਧਾ ਸੁਆਮੀ ਡੇਰਾ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇ ਮੱਦੇਨਜ਼ਰ ਉਹ ਡੇਰਾ ਬਿਆਸ ਪਹੁੰਚ ਰਹੇ ਹਨ ਅਤੇ ਡੇਰਾ ਮੁਖੀ ਨੂੰ ਵੀ ਮਿਲਣਗੇ।
ਬੀਤੇ ਦਿਨ ਰਾਧਾ ਸੁਆਮੀ ਸਤਿਸੰਗ ਬਿਆਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਗਿਆ ਟਵੀਟ 👇👇👇👇
ਕੱਲ੍ਹ, 5 ਨਵੰਬਰ ਨੂੰ ਮੈਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਜਾਣ ਦਾ ਸੁਭਾਗ ਪ੍ਰਾਪਤ ਹੋਵੇਗਾ। ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ, ਰਾਧਾ ਸੁਆਮੀ ਸਤਿਸੰਗ ਬਿਆਸ ਕਈ ਸਮੁਦਾਇਕ ਸੇਵਾ ਪ੍ਰਯਤਨਾਂ ਵਿੱਚ ਸਭ ਤੋਂ ਅੱਗੇ ਹੈ।
— Narendra Modi (@narendramodi) November 4, 2022