ਚੰਡੀਗੜ੍ਹ ਨਿਗਰ ਨਿਗਮ ਨੇ ਸੀਐੱਮ ਹਾਊਸ ਦਾ ਕੱਟਿਆ ਚਲਾਨ
ਪੜ੍ਹੋ ਕੀ ਹੈ ਵਜ੍ਹਾ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ (ਸੀਐੱਮ ਹਾਊਸ) ਨੇੜੇ ਪਈ ਗੰਦਗੀ ਨੂੰ ਲੈ ਕੇ ਸੀਐੱਮ ਹਾਊਸ ਦੇ ਅੰਦਰ ਪਈ ਹੀ ਆਉਂਦੀ ਕੋਠੀ ਨੰਬਰ 7 ਦਾ ਚੰਡੀਗੜ੍ਹ ਨਿਗਰ ਨਿਗਮ ਵੱਲੋਂ ਚਲਾਣ ਕੱਟਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਕੋਠੀ ਵਿੱਚ ਚ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਇਹ ਚਲਾਨ ‘ਆਰਪੀਐੱਫ ਬਟਾਲੀਅਨ 113 ਦੇ ਇੱਕ ਡੀਐੱਸਪੀ ਦੇ ਨਾਂ ‘ਤੇ ਕੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਸੀ।