21 ਸਾਲਾਂ ਪਿੱਛੋਂ ਪੰਜਾਬ ਨੂੰ ਮਿਲੀ ਉਲਪਿੰਕਸ ਹਾਕੀ ਵਿੱਚ ਕਪਤਾਨੀ
ਮਾਨਸਾ 22 ਜੂਨ (ਵਿਸ਼ਵ ਵਾਰਤਾ):-21 ਸਾਲਾਂ ਪਿੱਛੋਂ ਪੰਜਾਬ ਦਾ ਨੋਜਵਾਨ ਮਨਪਰੀਤ ਸਿੰਘ ਨੂੰ ਉਲਪਿੰਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ।
ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਐਸਾ ਪਿੰਡ ਹੈ, ਜਿਸ ਨੂੰ ਭਾਰਤ ਦੀ ਹਾਕੀ ਟੀਮ ਦੀ ਤੀਜੀ ਵਾਰ ਉਲਪਿੰਕ ਖੇਡਾਂ ਵਿਚ ਕਪਤਾਨੀ ਦਾ ਮੌਕਾ ਮਿਲਿਆ ਹੈ।ਇਸ ਤੋਂ ਪਹਿਲਾਂ ਪਰਗਟ ਸਿੰਘ ( ਵਿਧਾਇਕ) ਭਾਰਤੀ ਟੀਮ ਦਾ ਬਾਰਸੀਲੋਨਾ-1992, ਐਟਲਾਂਟਾ-1996 ਵਿਚ ਕਪਤਾਨੀ ਕਰ ਚੁੱਕਿਆ ਹੈ।
ਉਝ ਮਨਪਰੀਤ ਸਿੰਘ ਪੰਜਾਬ ਦਾ ਅੱਠਵਾਂ ਹਾਕੀ ਖਿਡਾਰੀ ਹੈ, ਪੰਜਾਬ ਦੀ ਹੁਣ ਤੱਕ ਉਲਪਿੰਕ ਵਿਚ ਕਪਤਾਨੀ ਕਰਨ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪੰਜਾਬ ਵਲੋਂ ਰਮਨਦੀਪ ਸਿੰਘ ਗਰੇਵਾਲ ਨੇ ਉਲਪਿੰਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ 2000 -ਸਿਡਨੀ ਵਿਚ ਕਪਤਾਨੀ ਕਰ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਮਨਪਰੀਤ ਸਿੰਘ ਅਤੇ ਰਮਨਦੀਪ ਸਿੰਘ ਦੋਨੋ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਖਿਡਾਰੀ ਹਨ।