ਜਲੰਧਰ ਦੇ ਪੀਏਪੀ ਕੰਪਲੈਕਸ ਦੇ ਮੇਨ ਗੇਟ ਦੀ ਕੰਧ ਤੇ ਲਿਖੇ ਖਾਲਿਸਤਾਨੀ ਨਾਅਰੇ
ਚੰਡੀਗੜ੍ਹ,30 ਜੂਨ(ਵਿਸ਼ਵ ਵਾਰਤਾ)- ਪੰਜਾਬ ਦੇ ਅਮਨ ਕਾਨੂੰਨ ਨਾਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਥੋੜ੍ਹੇ ਦਿਨਾਂ ਬਾਅਦ ਛੇੜਖਾਨੀ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜਲੰਧਰ ਦੇ ਪੀਏਪੀ(ਪੰਜਾਬ ਆਰਮਡ ਪੁਲਿਸ) ਕੰਪਲੈਕਸ ਦੇ ਗੇਟ ਨੰਬਰ ਇੱਕ ਦੀ ਕੰਧ ਉੱਪਰ ਕੁੱਛ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨੀ ਨਾਅਰੇ ਲਿਖੇ ਹਨ। ਇਹ ਵੀ ਜਿਕਰਯੋਗ ਹੈ ਕਿ ਇਸੇ ਗੇਟ ਰਾਂਹੀ ਹੀ ਪੁਲਿਸ ਅਧਿਕਾਰੀ ਆਉਂਦੇ ਅਤੇ ਜਾਂਦੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਪੀਏਪੀ ਕੰਪਲੈਕਸ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖਣਾ ਪੁਲਿਸ ਦੀ ਨਿਗਰਾਨੀ ‘ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਹਾਲਾਂਕਿ ਮੀਡੀਆ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਨੇ ਖਾਲਿਸਤਾਨੀ ਨਾਅਰਿਆਂ ਨੂੰ ਪੇਂਟ ਨਾਲ ਮਿਟਾ ਦਿੱਤਾ ਹੈ।