ਚੰਡੀਗੜ੍ਹ 2 ਮਾਰਚ (ਵਿਸ਼ਵ ਵਾਰਤਾ):ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 2023-24 ਦੀ ਤੀਸਰੀ ਤਿਮਾਹੀ ਵਿੱਚ 8.4 ਪ੍ਰਤੀਸ਼ਤ ਦਾ ਮਜ਼ਬੂਤ ਜੀਡੀਪੀ ਵਾਧਾ ਭਾਰਤੀ ਅਰਥਵਿਵਸਥਾ ਦੀ ਸ਼ਕਤੀ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ। ਉਨ੍ਹਾਂ ਨੇ ਦੋਹਰਾਇਆ ਕਿ ਤੇਜ਼ ਆਰਥਿਕ ਵਿਕਾਸ ਨੂੰ ਲੈ ਕੇ ਸਾਡੇ ਪ੍ਰਯਾਸ ਜਾਰੀ ਰਹਿਣਗੇ ਜਿਸ ਨਾਲ 140 ਕਰੋੜ ਭਾਰਤੀਆਂ ਨੂੰ ਬਿਹਤਰ ਜੀਵਨ ਜੀਉਣ ਅਤੇ ਇੱਕ ਵਿਕਸਿਤ ਭਾਰਤ ਬਣਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;
“2023-24 ਦੀ ਤੀਸਰੀ ਤਿਮਾਹੀ ਵਿੱਚ 8.4 ਪ੍ਰਤੀਸ਼ਤ ਦਾ ਮਜ਼ਬੂਤ ਡੀਜੀਪੀ ਵਾਧਾ ਭਾਰਤੀ ਅਰਥਵਿਵਸਥਾ ਦੀ ਸ਼ਕਤੀ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ। ਤੇਜ਼ ਆਰਥਿਕ ਵਿਕਾਸ ਲਿਆਉਣ ਨੂੰ ਲੈ ਕੇ ਸਾਡੇ ਪ੍ਰਯਾਸ ਜਾਰੀ ਰਹਿਣਗੇ ਜਿਸ ਨਾਲ 140 ਕਰੋੜ ਭਾਰਤੀਆਂ ਨੂੰ ਬਿਹਤਰ ਜੀਵਨ ਜੀਉਣ ਅਤੇ ਇੱਕ ਵਿਕਸਿਤ ਭਾਰਤ ਬਣਾਉਣ ਵਿੱਚ ਮਦਦ ਮਿਲੇਗੀ!”