ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦਾ ਲਾਰੈਂਸ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ
ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ, 46 ਟਰੇਨਾਂ ਤਿੰਨ ਦਿਨਾਂ ਲਈ ਰੱਦ
ਪਾਕਿਸਤਾਨ ‘ਚ ਆਟੇ ਦੀ ਕੀਮਤ 800 ਰੁਪਏ ਪ੍ਰਤੀ ਕਿਲੋ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸ਼ਾਮ ਦੇਸ਼ ਨੂੰ ਕਰਨਗੇ ਸੰਬੋਧਨ 
ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡੀਅਨ ਪੁਲਿਸ ਦੀ ਵੱਡੀ ਕਾਰਵਾਈ
“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ- ਗੁਰਭਜਨ ਗਿੱਲ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
🙏🌸 ਅੱਜ ਦਾ ਵਿਚਾਰ 🌸🙏
WishavWarta -Web Portal - Punjabi News Agency

Day: February 10, 2018

Vigilance nabs revenue patwari in bribery case

ਵਿਜੀਲੈਂਸ ਬਿਓਰੋ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਤੇ ਸਿੰਚਾਈ ਅਧਿਕਾਰੀਆਂ ਵਿਰੁੱਧ ਚਲਾਣ ਅਦਾਲਤ ‘ਚ ਪੇਸ਼

(ਠੇਕੇਦਾਰ ਨੂੰ ਕਰੀਬ 1000 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟ ਦਿਵਾਉਣ ਲਈ ਅਧਿਕਾਰੀ ਕਰਦੇ ਸੀ ਮੱਦਦ)   ਚੰਡੀਗੜ੍ਹ, 10 ਜਨਵਰੀ : ਵਿਜੀਲੈਂਸ ਬਿਓਰੋ ਪੰਜਾਬ ਨੇ ਬਹੁ-ਕਰੋੜੀ ਸਿੰਚਾਈ ਘਪਲੇ ਸਬੰਧੀ ਐਸ.ਏ.ਐਸ. ਨਗਰ ਦੀ  ਅਦਾਲਤ ਵਿਚ ਚਲਾਣ ਦਾਇਰ ਕਰਕੇ ਇਸ ਘਪਲੇਬਾਜ਼ੀ ਵਿਚ ਸ਼ਾਮਲ ਸੇਵਾ ਮੁਕਤ ਸਿੰਚਾਈ ਅਧਿਕਾਰੀਆਂ ਸਮੇਤਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਹੈ ਜਿਨਾਂ ਵਿੱਚ ਠੇਕੇਦਾਰ ਸਮੇਤ ਪੰਜ ਅਧਿਕਾਰੀ ਪਹਿਲਾਂ ਹੀ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨਾਂ ਮੁਲਜ਼ਮਾਂ ਖਿਲਾਫ਼ ਕੀਤੀ ਤਹਿਕੀਕਾਤ ਉਪਰੰਤਤਾਜ਼ੀਰਾਤੇ ਹਿੰਦ ਦੀ ਧਾਰਾ 120 ਬੀ, 420, 467, 468, 471, 406, 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤਹਿਤ ਮਿਲੀਭੁਗਤ ਤੇ ਯੋਜਨਾਬੱਧ ਤਰੀਕੇ ਨਾਲ ਕੰਮਾਂ ਦੀ ਗਲਤ ਵੰਡ ਕਰਨ ਅਤੇ ਬਰਕਾਰੀ ਖਜ਼ਾਨੇਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਸਬੰਧੀ ਦੋਸ਼ ਆਇਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਅਤੇ ਸੇਵਾਮੁਕਤ ਇੰਜੀਨੀਅਰਾਂ ਨੂੰ ਅਦਾਲਤ ਵਿੱਚ ਦੇਰੀ ਨਾਲ ਚਲਾਣ ਪੇਸ਼ ਹੋਣ ਦਾ ਲਾਹਾਲੈਣ ਤੋਂ ਰੋਕਣ ਦੇ ਮਕਸਦ ਨਾਲ ਇਹ ਪਹਿਲਾ ਚਲਾਣ ਪੇਸ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਘੁਟਾਲੇ ਵਿਚ ਸ਼ਾਮਲ ਕੁਝ ਹੋਰ ਉਚ ਸਰਕਾਰੀ ਅਫਸਰਾਂ ਅਤੇ ਪ੍ਰਾਈਵੇਟ ਸਾਜ਼ਿਸ਼ਕਾਰੀਆਂ ਦੀ ਭੁਮਿਕਾ ਸਬੰਧੀ ਪੜਤਾਲ ਜਾਰੀ ਹੈ ਅਤੇਕੇਸ ਨਾਲ ਸਬੰਧਤ ਸਾਰੇ ਦੋਸ਼ੀਆਂ ਖਿਲਾਫ ਮੁਕੱਦਮਾ ਅਦਾਲਤ ਵਿਚ ਅਨੁਪੂਰਕ ਚਲਾਣ ਬਾਅਦ ਵਿਚ ਦਾਖਲ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਕੇਸ ਵਿੱਚ ਵਿਜੀਲੈਂਸ ਵੱਲੋਂ ਕਾਰਜਕਾਰੀ ਇੰਜੀਨੀਅਰ ਗੁਲਸ਼ਨ ਨਾਗਪਾਲ, ਬਜਰੰਗ ਲਾਲ ਸਿੰਗਲਾ, ਮੁੱਖ ਇੰਜੀਨੀਅਰ (ਸੇਵਾਮੁਕਤ) ਪਰਮਜੀਤ ਸਿੰਘ ਘੁੰਮਣ, ਹਰਵਿੰਦਰ ਸਿੰਘ ਅਤੇ ਗੁਰਦੇਵ ਸਿੰਘਸਿਆਨ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਬਿਓਰੋ ਵਲੋਂ ਦਾਇਰ ਕੀਤੇ ਇਸ ਪਹਿਲੇ ਚਲਾਣ ਵਿਚ ਤਿੰਨ ਕੇਸ ਸ਼ਾਮਲ ਕੀਤੇ ਗਏ ਹਨ ਜਿਸ ਵਿਚ 100 ਕਰੋੜ ਰੁਪਏ ਦੀ ਉਸਾਰੀ ਲਾਗਤ ਵਾਲਾ ਸ਼ਾਹਪੁਰ ਕੰਡੀ ਹਾਇਡਲ ਡੈਮ, ਲਗਭਗ 15 ਕਰੋੜ ਰੁਪਏ ਦੀ ਉਸਾਰੀ ਵਾਲੀਕੰਡੀ ਨਹਿਰ ਅਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਵਾਲਾ ਹੁਸ਼ਿਆਰਪੁਰ ਜ਼ਿਲੇ ਦੇ ਨਾਰਾ ਪਿੰਡ ਵਿਖੇ ਇਕ ਛੋਟਾ ਡੈਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਬਹੁ-ਕਰੋੜੀ ਘੁਟਾਲੇ ਨੂੰ ਮੁਕੰਮਲ ਕਰਨ ਲਈ ਬਿਓਰੋ ਨੇ ਸਿੰਚਾਈ ਵਿਭਾਗ ਨੂੰਪਿਛਲੇ ਸਾਲਾਂ ਵਿਚ ਚਲਾਏ ਗਏ 42 ਪ੍ਰਾਜੈਕਟਾਂ ਦੇ ਵੇਰਵੇ ਪੇਸ਼ ਕਰਨ ਲਈ ਕਿਹਾ ਹੈ ਜਿਨ੍ਹਾਂ ਦੀ ਜਾਂਚ ਬਿਓਰੋ ਵੱਲੋਂ ਕੀਤੀ ਜਾ ਰਹੀ ਹੈ ਪਰ ਬਿਓਰੋ ਨੂੰ ਹੁਣ ਤਕ ਸਿਰਫ 35 ਪ੍ਰੋਜੈਕਟਾਂ ਦੇ ਦਸਤਾਵੇਜ਼ ਹੀ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਨਿਰਮਾਣ ਵਿਚ ਵੀ ਕਈ ਉਣਤਾਈਆਂ ਮਿਲੀਆਂ ਹਨ ਜਿਸ ਵਿਚ ਉਸ ਦੀ ਲਾਗਤ ਵਿਚ ਵਾਧਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸ਼ਾਹਪੁਰ ਕੰਡੀ ਡੈਮ ਦੇ ਹਾਲੇ ਆਉਣ ਵਾਲੇ ਸਾਲਾਂ ਵਿਚ ਮੁਕੰਮਲਹੋਣ ਦੇ ਅਸਾਰ ਨਹੀਂ ਹਨ ਪਰ ਡੈਮ ਤੋਂ ਨਿਕਲਣ ਵਾਲੀ ਕੰਢੀ ਨਹਿਰ ਨੂੰ ਠੇਕੇਦਾਰ ਦੀ 'ਮੱਦਦ' ਲਈ ਅਧਿਕਾਰੀਆਂ ਨੇ ਪਹਿਲਾਂ ਹੀ ਤਿਆਰ ਕਰਵਾ ਲਿਆ। ਬੁਲਾਰੇ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਖੇਤ ਕੰਮਾਂ ਲਈ ਬਣਾਏ ਪਿੰਡ ਨਾਰਾ ਦੇ ਡੈਮ ਦੀ ਉਸਾਰੀ ਵਿੱਚ ਕਈ ਉਣਤਾਈਆਂ ਪਾਈਆਂ ਗਈਆਂ ਜਿਥੋਂ ਗੁਰਿੰਦਰ ਸਿੰਘ ਨੇ ਕਰੀਬ 2 ਕਰੋੜ ਰੁਪਏ ਦੀ ਵਾਧੂ ਕਮਾਈ ਕੀਤੀ। ਇਸਠੇਕੇਦਾਰ ਨੇ ਮਿੱਟੀ ਚੁੱਕਣ ਲਈ ਮਹਿਕਮੇ ਤੋਂ ਇੱਕ ਕਰੋੜ ਰੁਪਏ ਦੀ ਅਦਾਇਗੀ ਤਾਂ ਪ੍ਰਾਪਤ ਕਰ ਲਈ ਪਰ ਇਸ ਡੈਮ ਲਈ ਪਿੰਡ ਦੀ ਜ਼ਮੀਨ ਵਿੱਚੋਂ ਹੀ ਮਿੱਟੀ ਚੁੱਕ ਕੇ ਪੰਚਾਇਤ ਨੂੰ ਮਿੱਟੀ ਬਦਲੇ ਬਣਦੇ 80 ਲੱਖ ਰੁਪਏ ਵਾਪਸ ਨਹੀਂ ਕੀਤੇ। ਇਸ ਚਲਾਣ ਵਿੱਚ ਇਹ ਦੋਸ਼ ਵੀ ਸ਼ਾਮਲ ਹੈ ਕਿ ਠੇਕੇਦਾਰ ਗੁਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਾਰਾ ਵਿਖੇ ਡੈਮ ਦੀ ਉਸਾਰੀ ਦੌਰਾਨ ਨਾਲ ਲੱਗਦੀ ਸਰਕਾਰੀ ਮਲਕੀਅਤ ਦੀ ਇੱਕ ਛੋਟੀ ਪਹਾੜੀ ਨੂੰ ਹੀ ਢਾਹ ਕੇ ਡੈਮ ਵਿੱਚਮਿੱਟੀ ਵਜੋਂ ਵਰਤ ਲਿਆ ਅਤੇ ਮਹਿਕਮੇ ਨੂੰ ਇਹ ਬਿਲ ਭੇਜ ਕੇ ਵੱਡੀਆਂ ਰਕਮਾਂ ਪ੍ਰਾੀਤ ਕੀਤੀਆਂ ਕਿ ਉਸ ਨੇ ਬਹੁਤ ਦੂਰੀ ਤੋਂ ਮਿੱਟੀ ਲਿਆਕੇ ਡੈਮ ਦੀ ਉਸਾਰੀ ਕੀਤੀ ਹੈ। ਇਸ ਕੇਸ ਵਿੱਚ ਸਿੰਚਾਈ ਮਹਿਕਮੇ ਨੇ ਸਾਰਾ ਹਿਸਾਬ ਰੱਖਣ ਵਾਲੀਆਂਕਿਤਾਬਾਂ (ਐਮ.ਬੀਜ਼) ਵੀ ਨਸ਼ਟ ਕਰਕ ਦਿੱਤੀਆਂ। ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਗੁਰਿੰਦਰ ਸਿੰਘ ਨੂੰ ਠੇਕੇ ਦੇਣ ਵੇਲੇ ਬਹੁਤ ਸਾਰੇ ਕੰਮਾਂ ਦੌਰਾਨ ਪੱਖ ਪੂਰਿਆ ਅਤੇ ਕਈ ਕੰਮਾਂ ਨੂੰ ਜੋੜ ਕੇ ਮਰਜੀ ਮੁਤਾਬਕ ਟੈਂਡਰ ਬਣਾਕੇ ਇੱਕੋ ਹੀ ਟੈਂਡਰਦੇਣ ਵਾਲੀ ਇਸ ਠੇਕੇਦਾਰ ਦੀ ਇਕੱਲੀ ਕੰਪਨੀ ਨੂੰ ਡੀ.ਐਨ.ਆਈ.ਟੀ. ਦੀ ਸ਼ਰਤਾਂ ਦੇ ਉਲਟ ਕਰੀਬ 27 ਫੀਸਦ ਵੱਧ ਦਰਾਂ 'ਤੇ ਕੰਮਾਂ ਦੇ ਠੇਕੇ ਅਲਾਟ ਕੀਤੇ। ਇਸ ਤੋਂ ਇਲਾਵਾ ਈ-ਟੈਂਡਰਾਂ ਰਾਹੀਂ ਅਲਾਟ ਕੀਤੇ ਕਈ ਕੰਮਾਂ ਦੇ ਠੇਕਿਆਂ ਦੀਪੜਤਾਲ ਦੌਰਾਨ ਇਹ ਪਾਇਆ ਕਿ ਪਿਛਲੇ ਸਮੇਂ ਦੌਰਾਨ ਇਕੋ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਭਾਗ ਦੇ ਕੁੱਲ ਕੰਮਾਂ ਵਿੱਚੋਂ ਕੀਮਤ ਮੁਤਾਬਿਕ 60 ਫੀਸਦੀ ਤੋਂ ਵੱਧ ਕੰਮ ਸਥਾਪਤ ਨਿਯਮਾਂ ਅਤੇ ਹਦਾਇਤਾਂ ਦੀ ਅਣੇਦਖੀ ਕਰਦਿਆਂ ਅਲਾਟਕੀਤੇ ਸਨ। ਅਧਿਕਾਰੀਆਂ ਨੇ ਇਸ ਠੇਕੇਦਾਰ ਵੱਲੋਂ ਕੀਤੇ ਕਾਰਜਾਂ ਦੌਰਾਨ ਕੰਮਾਂ ਦਾ ਮਿਆਰ ਅਤੇ ਸਮਾਨ ਦੀ ਮਾਤਰਾ ਨੂੰ ਵੀ ਅੱਖੋਂ ਉਹਲੇ ਕੀਤਾ ਤਾਂ ਜੋ ਵੱਧ ਕਮਿਸ਼ਨ ਅਤੇ ਰਿਸ਼ਵਤ ਮਿਲ ਸਕੇ। ਬੁਲਾਰੇ ਨੇ ਦੱਸਿਆ ਕਿ ਠੇਕੇਦਾਰ ਗੁਰਿੰਦਰ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਪਿਛਲੇ 7-8 ਸਾਲਾਂ ਦੌਰਾਨ ਕਰੀਬ 1,000 ਕਰੋੜ ਰੁਪਏ ਦੇ ਕੰਮਾਂ ਦੇ ਠੇਕੇ ਲਏ। ਵਿਜੀਲੈਂਸ ਨੂੰ ਦਸਤਾਵੇਜ਼ਾਂ ਦੀਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਗੁਰਿੰਦਰ ਸਿੰਘ ਐਂਡ ਕੰਪਨੀ ਦਾ ਸਾਲਾਨਾ ਕਾਰੋਬਾਰ ਸਾਲ 2006-07 ਦੌਰਾਨ 4.74 ਕਰੋੜ ਰੁਪਏ ਤੋਂ ਵਧ ਕੇ ਸਾਲ 206-17 ਵਿੱਚ ਕਰੀਬ 300 ਕਰੋੜ ਰੁਪਏ ਹੋ ਗਿਆ।

ਟਾਈਟਲਰ ਜਾਂਚ ਮਾਮਲੇ ‘ਤੇ ਸੁਖਬੀਰ ਬਾਦਲ ਨੇ ਕੀਤੀ ਰਾਜਨਾਥ ਦੀ ਪ੍ਰਸੰਸਾ 

ਚੰਡੀਗੜ੍ਹ 10 ਫਰਵਰੀ (ਵਿਸ਼ਵ ਵਾਰਤਾ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1984 ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਨਵੇਂ ਖੁਲਾਸਿਆਂ ਦੀ ਰੌਸ਼ਨੀ ਵਿਚ ਐਨਡੀਏ ਦੁਆਰਾ ਸਿਟ ...

ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਕੈਪਟਨ ਸਰਕਾਰ : ਭਗਵੰਤ ਮਾਨ

ਭਗਵੰਤ ਮਾਨ ਨੇ ਸੰਸਦ ‘ਚ ਮੁੱਦੇ ਉਠਾਉਣ ਦਾ ਬਣਾਇਆ ਰਿਕਾਰਡ

-18 ਮਿੰਟਾਂ 'ਚ ਪੰਜਾਬ ਅਤੇ ਦੇਸ਼ ਨਾਲ ਜੁੜੇ ਕਰੀਬ 2 ਦਰਜਨ ਮੁੱਦੇ ਉਠਾਏ -ਸੋਸ਼ਲ ਮੀਡੀਆ ਉੱਤੇ ਛਾਈ 'ਅੱਛੇ ਦਿਨ ਕੱਬ ਆਏਂਗੇਂ' ਕਵਿਤਾ -ਮੋਦੀ, ਬਾਦਲ ਅਤੇ ਕੈਪਟਨ ਨੂੰ ਰੱਜ ਕੇ ਕੋਸਿਆ ...

Sukhbir urges Rajnath to get Gurudongmar gurudwara shifting inquired into immediately

ਸੁਖਬੀਰ ਬਾਦਲ ਵੱਲੋਂ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਚੰਡੀਗੜ, 10 ਫਰਵਰੀ (ਵਿਸ਼ਵ ਵਾਰਤਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 24 ਫਰਵਰੀ, 2018 ਨੂੰ ਹੋ ਰਹੀ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਚੋਣ ਲਈ ਸ਼੍ਰੋਮਣੀ ਅਕਾਲੀ ...

ਅੰਮ੍ਰਿਤਸਰ ਵਿੱਚ ਬਣੇਗੀ ਲਾਹੌਰ ਦੀ ਤਰਜ ਤੇ ਫੂਡ ਸਟਰੀਟ -ਕੈਪਟਨ

ਅੰਮ੍ਰਿਤਸਰ ਵਿੱਚ ਬਣੇਗੀ ਲਾਹੌਰ ਦੀ ਤਰਜ ਤੇ ਫੂਡ ਸਟਰੀਟ -ਕੈਪਟਨ

ਚੰਡੀਗੜ/ਅੰਮ੍ਰਿਤਸਰ, 10 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਲਾਹੌਰ ਦੀ ਤਰਜ ਤੇ ਫੂਡ ਸਟਰੀਟ ਬਣੇਗੀ, ਜਿੱਥੇ ਇੱਥੋਂ ਦੇ ਸਵਾਦਿਸ਼ਟ ਭੋਜਨ ਦਾ ...

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ