ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ
200 ਕਿਸਾਨਾਂ ਦਾ ਜੱਥਾ ਪਹੁੰਚਿਆ ਜੰਤਰ ਮੰਤਰ
ਰਾਕੇਸ਼ ਟਿਕੈਤ,ਯੋਗਿੰਦਰ ਯਾਦਵ ਸਮੇਤ ਕਈ ਵੱਡੇ ਕਿਸਾਨ ਨੇਤਾ ਜੱਥੇ ਵਿੱਚ ਸ਼ਾਮਿਲ
ਦਿੱਲੀ ਪੁਲਿਸ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ
ਚੰਡੀਗੜ੍ਹ,22 ਜੁਲਾਈ(ਵਿਸ਼ਵ ਵਾਰਤਾ) ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਲਗਭਗ 8 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਜੱਥਾ ਅੱਜ ਜੰਤਰ ਮੰਤਰ ਵਿਖੇ ਪਹੁੰਚ ਗਿਆ ।
ਇਸ ਵਿੱਚ 200 ਕਿਸਾਨਾਂ ਦੇ ਨਾਲ ਕਈ ਵੱਡੇ ਕਿਸਾਨ ਨੇਤਾ ਮੌਜੂਦ ਹਨ। ਦਿੱਲੀ ਪੁਲਿਸ ਵੱਲੋਂ ਵੀ ਕਾਫੀ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।