20 ਸਾਲਾ ਨੌਜਵਾਨ ਵੇਟਲਿਫਟਰ ਅਚਿੰਤਾ ਸ਼ਿਓਲੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਜਿੱਤਿਆ ਇੱਕ ਹੋਰ ਸੋਨ ਤਗਮਾ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
ਚੰਡੀਗੜ੍ਹ,1 ਅਗਸਤ(ਵਿਸ਼ਵ ਵਾਰਤਾ)-ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਨੌਜਵਾਰ ਵੇਟ ਲਿਫਟਰ ਅਚਿੰਤਾ ਸ਼ਿਓਲੀ ਨੇ 73 ਕਿਲੋ ਭਾਰ ਵਰਗ ਵਿੱਚ ਦੇਸ਼ ਲਈ ਸੋਨਾ ਜਿੱਤਿਆ ਹੈ। ਇਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਿਡਾਰੀ ਦੀ ਪ੍ਰਸੰਸ਼ਾ ਕਰਦਿਆਂ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਲਿਖਿਆ ਕਿ “ਇੱਕ ਹੋਰ ਗੋਲਡ! ਰਾਸ਼ਟਰਮੰਡਲ ਖੇਡਾਂ ‘ਚ Achintya Sheuli ਨੂੰ ਸੋਨ ਤਮਗਾ ਜਿੱਤਣ ‘ਤੇ ਵਧਾਈਆਂ…ਵੇਟ ਲਿਫਟਿੰਗ ‘ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ…ਹੁਣ ਤੱਕ ਤਿੰਨੋਂ ਸੋਨ ਤਮਗੇ ਵੇਟ ਲਿਫਟਿੰਗ ‘ਚ ਆਏ ਨੇ…ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ….ਚੱਕਦੇ ਇੰਡੀਆ….!”
ਜਿਕਰਯੋਗ ਹੈ ਕਿ ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਤੀਸਰਾ ਗੋਲਡ ਮੈਡਲ ਹੈ।
ਇੱਕ ਹੋਰ ਗੋਲਡ!
ਰਾਸ਼ਟਰਮੰਡਲ ਖੇਡਾਂ ‘ਚ Achintya Sheuli ਨੂੰ ਸੋਨ ਤਮਗਾ ਜਿੱਤਣ ‘ਤੇ ਵਧਾਈਆਂ…ਵੇਟ ਲਿਫਟਿੰਗ ‘ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ…ਹੁਣ ਤੱਕ ਤਿੰਨੋਂ ਸੋਨ ਤਮਗੇ ਵੇਟ ਲਿਫਟਿੰਗ ‘ਚ ਆਏ ਨੇ…ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ….ਚੱਕਦੇ ਇੰਡੀਆ….! pic.twitter.com/jD4ng5o0DN
— Bhagwant Mann (@BhagwantMann) August 1, 2022