20 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ
ਹੁਸ਼ਿਆਰਪੁਰ, 23 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾਂ) ਪੁਲਿਸ ਚੌਕੀ ਅਜਨੌਹਾਂ ਵਲੋਂ ਇੱਕ ਨਸ਼ਾਂ ਤਸਕਰ ਨੂੰ ਕਾਬੂ ਕਰਕੇ 20 ਗ੍ਰਾਮ ਹੈਰੋਇੰਨ ਨੁਮਾ ਪਦਾਰਥ ਬਰਾਮਦ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦੇਸ ਰਾਜ ਨੇ ਦੱਸਿਆ ਕਿ ਪੁਲਿਸ ਚੌਕੀ ਅਜਨੌਹਾਂ ਦੇ ਇੰਚਾਰਜ ਐਸ.ਆਈ. ਗੁਰਦੀਪ ਸਿੰਘ ਤੇ ਏ.ਐਸ.ਆਈ. ਰੇਸ਼ਮ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਚੌਕੀ ਅਜਨੌਹਾਂ ਤੋਂ ਪਿੰਡ ਨਡਾਲੋੰ ਪੰਜੋੜਾਂ ਨੂੰ ਜਾ ਰਹੇ ਸੀ ਤਾਂ ਪੁੱਲ ਨਹਿਰ ਨਡਾਲੋਂ ਤੋਂ ਥੋੜਾ ਪਿੱਛੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਪਣੇ ਖੱਬੇ ਹੱਥ ਪੈਦਲ ਆਉਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਆਧਾਰ ‘ਤੇ ਰੁੱਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਥੱਲੇ ਸੁੱਟ ਕੇ ਖੱਬੇ ਪਾਸੇ ਖੇਤ ਵੱਲ ਨੂੰ ਮੁੜ ਪਿਆ। ਜਿਸਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਵਲੋਂ ਜਮੀਨ ਤੇ ਸੁੱਟੇ ਹੋਏ ਕਾਲੇ ਰੰਗ ਦੇ ਮੋਮੀ ਲਿਫਾਫੇ ਦੀ ਤਲਾਸ਼ੀ ਲੈਣ ‘ਤੇ 20 ਗ੍ਰਾਮ ਹੈਰੋਇੰਨ ਨੁਮਾ ਪਦਾਰਥ ਬਰਾਮਦ ਹੋਇਆਂ। ਉਕਤ ਦੋਸ਼ੀ ਨੇ ਆਪਣੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਹਰਵਿੰਦਰ ਸਿੰਘ ਵਾਸੀ ਖਨੌੜਾਂ ਥਾਣਾ ਮੇਹਟੀਆਣਾ ਵਜੋਂ ਦੱਸੀ। ਜਿਸਤੇ ਉੱਕਤ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।