1st Women ODI : ਆਸਟ੍ਰੇਲੀਆ ਨੇ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ; 27 ਫਰਵਰੀ ਨੂੰ ਹੋਬਾਰਟ ਵਿੱਚ ਖੇਡਿਆ ਜਾਵੇਗਾ ਦੂਜਾ ਵਨਡੇ
ਚੰਡੀਗੜ੍ਹ, 25 ਫਰਵਰੀ(ਵਿਸ਼ਵ ਵਾਰਤਾ) 1st Women ODI : ਆਸਟ੍ਰੇਲੀਆ ਨੇ ਮੰਗਲਵਾਰ (24 ਫਰਵਰੀ) ਨੂੰ ਪਹਿਲੇ ਮਹਿਲਾ ਵਨਡੇ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਐਸ਼ਲੇ ਗਾਰਡਨਰ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਬੈਥ ਮੂਨੀ ਤੇ ਕਪਤਾਨ ਅਲੀਸਾ ਹੀਲੀ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਟੀਮ ਨੇ ਪਹਿਲੇ ਵਨਡੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।

ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ (53 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (58 ਦੌੜਾਂ) ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ 48.3 ਓਵਰਾਂ ਵਿੱਚ 214 ਦੌੜਾਂ ‘ਤੇ ਆਊਟ ਹੋ ਗਈ। 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ 38.2 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 217 ਦੌੜਾਂ ਬਣਾ ਲਈਆਂ। ਕਪਤਾਨ ਅਲੀਸਾ ਹੀਲੀ ਨੇ 50 ਦੌੜਾਂ ਦੀ ਪਾਰੀ ਖੇਡੀ, ਜਦਕਿ ਬੈਥ ਮੂਨੀ ਨੇ 76 ਦੌੜਾਂ ਬਣਾਈਆਂ। ਭਾਰਤ ਵੱਲੋਂ ਸ਼੍ਰੀ ਚਰਣੀ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਵਨਡੇ ਸੀਰੀਜ਼ ਦਾ ਦੂਜਾ ਇੱਕ ਰੋਜ਼ਾ ਮੈਚ 27 ਫਰਵਰੀ ਨੂੰ ਹੋਬਾਰਟ ਵਿੱਚ ਖੇਡਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























