1993 ਮੁੰਬਈ ਬੰਬ ਧਮਾਕਿਆਂ ’ਚ ਅੱਬੂ ਸਲੇਮ ਨੂੰ ਉਮਰ ਕੈਦ,ਤਾਹਿਰ ਅਤੇ ਫ਼ਿਰੋਜ਼ ਨੂੰ ਫਾਂਸੀ ਦੀ ਸਜ਼ਾ

295
Advertisement

ਮੁੰਬਈ, 7 ਸਤੰਬਰ : 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ| ਟਾਡਾ ਕੋਰਟ ਨੇ ਸਜ਼ਾ ਦਾ ਐਲਾਨ ਕਰਦਿਆਂ ਅੱਬੂ ਸਲੇਮ ਤੇ ਕਰੀਮੁਲਾਹ ਖਾਨ ਨੂੰ ਉਮਰ ਕੈਦ, ਜਦੋਂ ਕਿ ਤਾਹਿਰ ਮਰਚੈਂਟ ਤੇ ਫਿਰੋਜ ਖਾਨ ਮੌਤ ਦੀ ਸਜ਼ਾ ਸੁਣਾਈ ਗਈ ਹੈ| ਇਸ ਤੋਂ ਇਲਾਵਾ ਰਿਆਜ਼ ਸਿੱਦਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ| ਅੱਬੂ ਸਲੇਮ ਤੇ ਕਰੀਮੁਲਾਹ ਖਾਨ ਨੂੰ 2-2 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ|
ਜ਼ਿਕਰਯੋਗ ਹੈ ਕਿ 12 ਮਾਰਚ 1993 ਨੂੰ ਮੁੰਬਈ 12 ਬੰਬ ਧਮਾਕਿਆਂ ਨਾਲ ਕੰਬ ਉਠੀ ਸੀ| ਇਨ੍ਹਾਂ ਧਮਾਕਿਆਂ ਵਿਚ 257 ਲੋਕ ਮਾਰੇ ਗਏ ਸਨ ਜਦੋਂ ਕਿ 717 ਜਖਮੀ ਹੋਏ ਸਨ|

Advertisement

LEAVE A REPLY

Please enter your comment!
Please enter your name here