18 ਸਾਲਾ ਨੌਜਵਾਨ ਨੇ ਅੰਨ੍ਹਵਾਹ ਫਾਇਰਿੰਗ ਵਿੱਚ 19 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਲਈ ਜਾਨ
ਟੈਕਸਾਸ, 24 ਮਈ (ਵਿਸ਼ਵ ਵਾਰਤਾ) -ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਘੱਟੋ-ਘੱਟ 19 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਹੱਤਿਆ ਕਰ ਦਿੱਤੀ ।
ਅਧਿਕਾਰੀਆਂ ਨੇ ਦੱਸਿਆ ਕਿ ਕਤਲੇਆਮ ਦੀ ਸ਼ੁਰੂਆਤ 18 ਸਾਲਾ ਸ਼ੱਕੀ ਵਿਅਕਤੀ, ਜਿਸ ਦੀ ਪਛਾਣ ਸਾਲਵਾਡੋਰ ਰਾਮੋਸ ਵਜੋਂ ਹੋਈ ਸੀ, ਨੇ ਆਪਣੀ ਹੀ ਦਾਦੀ ਨੂੰ ਗੋਲੀ ਮਾਰਦਿਆਂ ਕੀਤੀ ਸੀ ਹਾਲਾਂਕਿ ਉਹ ਇਸ ਘਟਨਾ ਵਿੱਚ ਬਚ ਗਈ ਹੈ।ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਸੁੱਟਿਆ ਗਿਆ ਹੈ।