18 ਜਨਵਰੀ ਕਿਸਾਨ ਮਹਿਲਾ ਦਿਵਸ ਤੇ ਵਿਸ਼ੇਸ਼
ਸਾਡੀਆਂ ਜ਼ਮੀਨਾਂ, ਸਾਡਾ ਹੱਕ
ਰਾਹ ਦਸੇਰੀਆਂ ਬਣ ਗਈਆਂ,
ਕਿਸਾਨ ਕਿਰਤੀ ਔਰਤਾਂ।
ਮੋਰਚੇ ਦਾ ਝੰਡਾ ਫੜ੍ਹ ਲਿਆ,
ਗਰਜ਼ਦੀਆਂ ਕਿਰਤੀ ਔਰਤਾਂ।
ਧੀਆਂ ਨੇ ਪਿਓਆਂ ਦੇ ਫਰਜ਼ਾਂ ਖਾਤਰ ਸੰਭਾਲ ਲਿਆ ਦਿੱਲੀ ਮੋਰਚਾ।
ਜੀਊਣਾ ਵੀ ਇਥੇ, ਮਰਨਾ ਵੀ ਇਥੇ,
ਸਿਰੜੀ ਬਜ਼ੁਰਗ ਕਿਰਤੀ ਔਰਤਾਂ।
ਬਿਨ੍ਹਾਂ ਸੰਘਰਸ਼ , ਕੁਝ ਮਿਲਦਾ ਨਹੀਂ,
ਸਮਝ ਗਈਆਂ ਕਿਰਤੀ ਔਰਤਾਂ।
ਕਿਸਾਨੀ ਘੋਲ ਸਾਡਾ ਇਖਲਾਕੀ ਫਰਜ਼,
ਵਹੀਰਾਂ ਘੱਤ ਲਈਆਂ ਦਿੱਲੀ, ਕਿਰਤੀ ਔਰਤਾਂ।
ਸਰਬ-ਸਾਂਝੀਵਾਲਤਾ ਦਾ,
ਸੰਦੇਸ਼ ਦੇ ਰਹੀਆਂ ਕਿਰਤੀ ਔਰਤਾਂ।
ਪੜ੍ਹੀਆਂ,ਲਿਖੀਆਂ, ਸੁਚੱਜੀਆਂ ਬੀਬੀਆਂ,
ਅੱਗੇ ਵੱਧ ਰਹੀਆਂ,ਕਿਰਤੀ ਔਰਤਾਂ।
ਜਿੱਤਾਂਗੇ ਦਿੱਲੀ, ਜ਼ਰੂਰ ਜਿੱਤਾਂਗੇ,
ਨਾਹਰਾਂ ਲਗਾ ਰਹੀਆਂ ਕਿਰਤੀ ਔਰਤਾਂ।
‘ਜਜ਼ਬਾਂ ਤੇ ਜਨੂੰਨ’ ਬੁਲੰਦ,
ਹਿੱਕ ਥਾਪੜ ਰਹੀਆਂ ਕਿਰਤੀ ਔਰਤਾਂ।
‘ਤਿੰਨ ਕਾਨੂੰਨ’ ਰੱਦ ਕਰਾਉਣੇ,
ਇਤਿਹਾਸ ਸਿਰਜਦੀਆਂ, ਕਿਰਤੀ ਔਰਤਾਂ।
ਸਾਡੀਆਂ ਜ਼ਮੀਨਾਂ,ਸਾਡਾ ਹੱਕ,
‘ਮੋਦੀ ਨੂੰ ਸਮਝਾ’ ਰਹੀਆਂ ਕਿਰਤੀ ਔਰਤਾਂ।
ਨਵਤੇਜ ਕੌਰ ਦਰਸ਼ੀ
9814700083
# 1281,ਸ਼ਿਵਾਲਿਕ ਸਿਟੀ,ਸੈਕਟਰ-127
ਖਰੜ, ਐਸ.ਏ.ਐਸ ਨਗਰ,140301