18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਪੰਜਵਾਂ ਦਿਨ
ਅੱਜ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਦੇ ਮਤੇ ‘ਤੇ ਹੋਵੇਗੀ ਚਰਚਾ
ਚੰਡੀਗੜ੍ਹ, 28ਜੂਨ(ਵਿਸ਼ਵ ਵਾਰਤਾ)- ਅੱਜ 28 ਜੂਨ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਪੰਜਵਾਂ ਦਿਨ ਹੈ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਨੂੰ ਲੋਕ ਸਭਾ ਵਿੱਚ ਧੰਨਵਾਦ ਮਤੇ ਦਾ ਜਵਾਬ ਦੇ ਸਕਦੇ ਹਨ। ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਰਾਜ ਸਭਾ ‘ਚ ਧੰਨਵਾਦ ਮਤੇ ‘ਤੇ ਚਰਚਾ ਸ਼ੁਰੂ ਕਰ ਸਕਦੇ ਹਨ। 24 ਜੂਨ ਤੋਂ ਸ਼ੁਰੂ ਹੋਇਆ ਸੈਸ਼ਨ 3 ਜੁਲਾਈ ਤੱਕ ਚੱਲੇਗਾ।