ਭਾਰੀ ਮਾਤਰਾ ਵਿੱਚ ਅਫੀਮ ਸਮੇਤ ਦੋ ਨਸ਼ਾ ਤਸਕਰ ਚੜ੍ਹੇ ਪੁਲਿਸ ਦੇ ਹੱਥੇ
ਮੋਹਾਲੀ,15 ਅਕਤੂਬਰ(ਵਿਸ਼ਵ ਵਾਰਤਾ)- ਭਿੰਦਰ ਸਿੰਘ ਖਗੂੰੜਾ , ਮੁੱਖ ਅਫਸਰ ਥਾਣਾ ਲਾਲੜੂ ਦੀ ਯੋਗ ਅਗਵਾਈ ਅਧੀਨ ਲਾਲੜੂ ਪੁਲਿਸ ਵੱਲੋ ਦੋ ਨਸ਼ਾ ਤਸ਼ਕਰਾ ਨੂੰ ਭਾਰੀ ਮਾਤਰਾ ਵਿਚ ਅਫੀਮ ਸਮੇਤ ਕਾਬੂ ਕਰਨ ਵਿਚ ਭਾਰੀ ਸਫਲਤਾ ਹਾਸਲ ਹੋਈ । ਜਦੋ ਮਿਤੀ 13/10/2021 ਨੂੰ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋ ਦੋਰਾਨੇ ਨਾਕਾਬੰਦੀ ਝਰਮੜੀ ਬੈਰੀਅਰ ਮੇਨ ਹਾਈਵੇ ਅੰਬਾਲਾ ਤੋਂ ਚੰਡੀਗੜ੍ਹ ਵਿਖੇ ਇੱਕ ਵਿਅਕਤੀ ਜਿਸ ਨੇ ਆਪਣੇ ਹੱਥ ਵਿਚ ਇੱਕ ਮੋਮੀ ਲਿਫਾਫਾ ਫੜਿਆ ਹੋਇਆ ਸੀ,ਆਉਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋ ਚੈਕਿੰਗ ਲਈ ਰੁੱਕਣ ਦਾ ਇਸ਼ਾਰਾ ਕੀਤਾ ਜੋ ਚੈਕਿੰਗ ਤੋਂ ਬੱਚਣ ਲਈ ਪੁਲਿਸ ਪਾਰਟੀ ਤੋਂ ਦੂਜੇ ਪਾਸੇ ਵੱਲ ਤੇਜ ਤੇਜ ਤੁਰਨ ਲੱਗਾ, ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ । ਜਿਸ ਪਾਸੋ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਲੋਕਮਨ ਪੁੱਤਰ ਘਣਸ਼ਿਆਮ ਵਾਸੀ ਅਜਨੀ ਨੇ ਬਾਲਾਜੀ ਮੰਦਰ ਥਾਣਾ ਸਰੋਲੀ ਜਿਲ੍ਹਾ ਬਰੇਲੀ ਯੂ ਪੀ ਦੱਸਿਆ ।ਜਿਸ ਪਰ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਮੋਕਾ ਪਰ ਸ.ਬ. ਸੁਲੱਖਣ ਸਿੰਘ ਨੂੰ ਅਗਲੀ ਕਾਰਵਾਈ ਲਈ ਘੱਲਿਆ ਗਿਆ ਜਿੰਨਾ ਵੱਲੋ ਲੋਕਮਨ ਦੇ ਹੱਥ ਵਿਚ ਪੜੇ ਮੋਮੀ ਲਿਫਾਫਾ ਦੀ ਤਲਾਸੀ ਕਰਨੇ ਪਰ ਲਿਫਾਫਾ ਵਿਚੋ 01 ਕਿਲੋ ਅਫੀਮ ਬ੍ਰਾਮਦ ਹੋਈ । ਜਿਸ ਪਰ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰ 193 ਮਿਤੀ 13/10/2021 ਅ / ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕੀਤਾ ਗਿਆ ਦੋਸੀ ਨੂੰ ਮੁਕੱਦਮਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਮਿਤੀ 14/10/2021 ਨੂੰ ਦੋਰਾਨੇ ਗਸਤ ਬਾ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਜਦੋ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਗੁੱਗਾ ਮਾੜੀ ਲਾਲੜੂ ਮੰਡੀ ਵਿਖੇ ਮੋਜੂਦ ਸੀ ਤਾ ਸੜਕ ਕਿਨਾਰੇ ਇੱਕ ਮੋਨਾ ਵਿਅਕਤੀ ਜਿਸ ਨੇ ਆਪਣੇ ਹੱਥ ਵਿਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗਾ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਉਸਦਾ ਨਾਮ ਤੇ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਤੇਜਪਾਲ ਪੁੱਤਰ ਹਰੀ ਸੰਦਰ ਵਾਸੀ ਚਾਂਦਪੁਰ ਨਵੇਦਿਆ ਥਾਣਾ ਬਮੋਰਾ ਜਿਲ੍ਹਾ ਬਰੇਲੀ ਯੂ ਪੀ ਦੱਸਿਆ ਜਿਸ ਦੇ ਹੱਥ ਵਿਚ ਫੜੇ ਮੋਮੀ ਲਿਫਾਫਾ ਵਿਚ ਕੋਈ ਨਸ਼ੀਲੀ ਚੀਜ ਹੋਣ ਦਾ ਸ਼ੱਕ ਹੋਣ ਪਰ ਲਿਫਾਫਾ ਦੀ ਤਲਾਸੀ ਕਰਨੇ ਪਰ 600 ਗ੍ਰਾਮ ਅਫੀਮ ਬ੍ਰਾਮਦ ਹੋਈ ।ਜਿਸ ਪਰ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰ 194 ਮਿਤੀ 14/10/2021 ਅ / ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤ ਵਿਅਕਤੀ ਨੂੰ ਮੁਕੱਦਮਾ ਵਿਚ ਗ੍ਰਿਫ਼ਤਾਰ ਕੀਤਾ ਗਿਆ । ਜਿਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜੋ ਦੇਵੇ ਮੁਕੱਦਮਿਆ ਦੀ ਤਫਤੀਸ਼ ਜਾਰੀ ਹੈ ਦੋਸੀ ਪੁਲਿਸ ਰਿਮਾਡ ਪਰ ਹਨ ਜਿੰਨਾ ਪਾਸੋ ਮੁਕੱਦਮਾਤ ਸਬੰਧੀ ਡੂੰਘਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ , ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।