1500 ਕਰੋੜ ਦੇ ਬੈਂਕ ਫਰਾਡ ਮਾਮਲੇ ‘ਚ ਲੁਧਿਆਣਾ ਦੀ ਟੈਕਸਟਾਈਲ ਕੰਪਨੀ ਖਿਲਾਫ ਚਾਰਜਸ਼ੀਟ ਦਾਇਰ
ਚੰਡੀਗੜ੍ਹ 4 ਜਨਵਰੀ(ਵਿਸ਼ਵ ਵਾਰਤਾ)- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 1503.99 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਦੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਦੇ ਤਿੰਨ ਡਾਇਰੈਕਟਰਾਂ ਸਮੇਤ ਇਸ ਦੇ ਆਡੀਟਰ ਅਤੇ ਹੋਰਨਾਂ ਨੂੰ ਵੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਕੰਪਨੀ ਦੇ ਡਾਇਰੈਕਟਰਾਂ ਵਿੱਚ ਨੀਰਜ ਸਲੂਜਾ, ਧੀਰਜ ਸਲੂਜਾ ਅਤੇ ਨਵਨੀਤ ਗੁਪਤਾ ਸ਼ਾਮਲ ਹਨ। ਜਦੋਂ ਕਿ ਸਾਥੀ ਰਾਮ ਦਾਸ ਖੰਨਾ, ਮੈਸਰਜ਼ ਦਾਸ ਖੰਨਾ ਐਂਡ ਕੰਪਨੀ ਦੇ ਆਡੀਟਰ ਅਤੇ ਗਰੁੱਪ ਕੰਸਰਨਜ਼ ਮੈਸਰਜ਼ ਰਿਧਮ ਟੈਕਸਟਾਈਲ ਐਂਡ ਐਪੇਰਲਜ਼ ਪਾਰਕ ਲਿਮਟਿਡ ਅਤੇ ਮੈਸਰਜ਼ ਸਿਲਵਰਲਾਈਨ ਕਾਰਪੋਰੇਸ਼ਨ ਲਿਮਟਿਡ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਗਸਤ 2020 ਵਿੱਚ, ਸੀਬੀਆਈ ਨੇ ਕਰੋੜਾਂ ਦੀ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਸੀ।
ਸੀਬੀਆਈ ਕੇਸ ਮੁਤਾਬਕ ਮੁਲਜ਼ਮਾਂ ਨੇ 10 ਬੈਂਕਾਂ ਦੇ ਸਮੂਹ ਨਾਲ ਇਹ ਧੋਖਾਧੜੀ ਕੀਤੀ ਸੀ। ਸੈਂਟਰਲ ਬੈਂਕ ਆਫ ਇੰਡੀਆ ਇਸ ਗਰੁੱਪ ਨੂੰ ਸੰਚਾਲਿਤ ਕਰ ਰਿਹਾ ਸੀ। ਧੋਖਾਧੜੀ ਦੀ ਰਕਮ 1530.99 ਕਰੋੜ ਦੱਸੀ ਗਈ ਸੀ। ਸ਼ਿਕਾਇਤ ਮਿਲਣ ‘ਤੇ ਕੇਂਦਰੀ ਜਾਂਚ ਏਜੰਸੀ ਨੇ ਮਾਮਲਾ ਦਰਜ ਕਰ ਲਿਆ ਸੀ