15 ਦਿਨਾਂ ਤੱਕ ਖਰੀਦ ਨਾ ਹੋਣ ਤੇ ਕਿਸਾਨ ਨੇ ਮੰਡੀ ਵਿੱਚ ਪਏ ਆਪਣੇ ਝੋਨੇ ਨੂੰ ਲਗਾਈ ਅੱਗ
ਬੀਜੇਪੀ ਆਗੂ ਨੇ ਸ਼ੇਅਰ ਕੀਤੀ ਵੀਡੀਓ,ਖੇਤੀ ਨੀਤੀਆਂ ਤੇ ਮੁੜ ਵਿਚਾਰ ਕਰਨ ਦੀ ਕੇਂਦਰ ਨੂੰ ਦਿੱਤੀ ਸਲਾਹ
ਚੰਡੀਗੜ੍ਹ,23 ਅਕਤੂਬਰ(ਵਿਸ਼ਵ ਵਾਰਤਾ)-ਖੇਤੀ ਕਾਨੂੰਨਾਂ ਦਾ ਪਹਿਲਾਂ ਤੋਂ ਹੀ ਖੁੱਲ੍ਹ ਕੇ ਵਿਰੋਧ ਕਰਨ ਵਾਲੇ ਬੀਜੇਪੀ ਆਗੂ ਵਰੁਣ ਗਾਂਧੀ ਨੇ ਅੱਜ ਆਪਣੇ ਟਵੀਟਰ ਅਕਾਊਂਟ ਰਾਹੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਕਿਸਾਨ ਮੰਡੀ ਵਿੱਚ ਪਈ ਆਪਣੀ ਫਸਲ ਨੂੰ ਅੱਗ ਦੇ ਹਵਾਲੇ ਕਰ ਰਿਹਾ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੀ ਹੈ,ਜਿੱਥੇ ਬੀਜੇਪੀ ਦੀ ਸਰਕਾਰ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਵਰੁਣ ਗਾਂਧੀ ਨੇ ਕੇਂਦਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਮੌਜੂਦਾ ਵਿਵਸਥਾ ਨੇ ਕਿਸਾਨਾਂ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ? ਖੇਤੀ ਨੀਤੀਆਂ ਤੇ ਮੁੜੇ ਵਿਚਾਰ ਕਰਨਾ ਹੀ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ।
https://twitter.com/varungandhi80/status/1451793078184865801?s=20