ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਵੀ ਲਿਆ ਨਿਸ਼ਾਨੇ ਤੇ
ਪੰਜਾਬ ਨੂੰ ਹਨੇਰੇ ਵਿੱਚ ਧੱਕਣਾ ਚਾਹੁੰਦੇ ਨੇ ਕੇਜਰੀਵਾਲ
ਕਾਂਗਰਸ ਹਾਈਕਮਾਨ ਦੀ ਘੁਰਕੀ ਦਾ ਵੀ ਦਿਸਣ ਲੱਗਿਆ ਅਸਰ
ਅੱਜ ਕੀਤੇ ਦੋ ਟਵੀਟਾਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਹੀਂ ਕੀਤਾ ਜਿਕਰ
ਚੰਡੀਗੜ੍ਹ,10 ਜੁਲਾਈ(ਬਰਿੰਦਰ ਪਨੂੰ )ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਖਿਲਾਫ ਬਾਗੀ ਸੁਰਾਂ ਰੱਖਣ ਵਾਲੇ ਤੇਜ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਕਾਫੀ ਸਮੇਂ ਤੋ ਆਪਣੇ ਸਰਕਾਰ ਵਿਰੋਧੀ ਰਵੱਈਏ ਤੋਂ ਪਾਸਾ ਪਲਟਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਨਿਸ਼ਾਨੇ ਤੇ ਲੈ ਲਿਆ ।ਅੱਜ ਕੀਤੇ ਦੋ ਟਵੀਟਾਂ ਵਿੱਚ ਉਹਨਾਂ ਨੇ ਕੇਜਰੀਵਾਲ ਤੇ ਟਿੱਪਣਈਆ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹਨੇਰੇ ਵਿੱਚ ਧੱਕਣਾ ਚਾਹੁੰਦੇ ਹਨ।
ਉਹਨਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੁ ਬਿਕਰਮਜੀਤ ਸਿਂਘ ਮਜੀਠੀਆ ਤੇ ਵੀ ਤਿੱਖੇ ਵਾਰ ਕੀਤੇ ਹਨ।
ਪੜ੍ਹ ਲਓ ਕੀ ਕੀ ਲਿਖਿਆ ਉਹਨਾ ਨੇ ਆਪਣੇ ਟਵੀਟਾਂ ਵਿੱਚ: