125 ਬੈੱਡਾਂ ਵਾਲੇ ਬਾਲਾ ਸਾਹਿਬ ਕੋਵਿਡ ਹਸਪਤਾਲ ਲਈ ਆਸਟਰੇਲੀਆ ਸਰਕਾਰ ਨੇ ਦਿੱਤੇ ਤਿੰਨ ਲੱਖ ਡਾਲਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਾ ਰਹੇ 125 ਬੈਡਾਂ ਦੇ ਹਸਪਤਾਲ ਵਾਸਤੇ ਆਸਟਰੇਲੀਆ ਸਰਕਾਰ ਨੇ 3 ਲੱਖ ਡਾਲਰ ਦੀ ਰਾਸ਼ੀ ਦਿੱਲੀ ਗੁਰਦੁਆਰਾ ਕਮੇਟੀ ਨੁੰ ਭੇਜੀ ਹੈ। ਇਸ ਦੌਰਾਨ ਹੀ ਸੋਨੀ ਪਿਕਚਰਜ਼ ਇੰਡੀਆ ਨੇ ਵੀ ਹਸਪਤਾਲ ਵਿਚ ਸੀ.ਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਾਸਤੇ 1 ਕਰੋੜ 11 ਲੱਖ ਰੁਪਏ ਦੀ ਰਾਸ਼ੀ ਭੇਜੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਆਸਟਰੇਲੀਆ ਸਰਕਾਰ ਨੇ 3 ਲੱਖ ਆਸਟਰੇਲੀਅਨ ਡਾਲਰ ਦੀ ਰਾਸ਼ੀ ਹਸਪਤਾਲ ਦੀ ਸਥਾਪਨਾ ਵਿਚ ਸਹਿਯੋਗ ਵਜੋਂ ਭੇਜੀ ਹੈ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਹੁਣ ਦੇਸ਼ ਦੀ ਰਾਜਧਾਨੀ ਦੀਆਂ ਸੰਗਤਾਂ ਤੇ ਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਹੱਥ ਅੱਗੇ ਵਧਾਏ ਹਨ।