*12 ਦਸੰਬਰ ਨੂੰ ਕੀਤਾ ਜਾਵੇਗਾ ਭਾਰਤੀ ਦੂਤਾਵਾਸ ਟੋਰਾਂਟੋ ਦਾ ਘਿਰਾਉ ਅਤੇ ਦਸਤਖ਼ਤ ਮੁਹਿੰਮ ਦੀ ਕੀਤੀ ਸ਼ੁਰੂਆਤ*
ਟੋਰਾਂਟੋ 10 ਦਸੰਬਰ ( ਵਿਸ਼ਵ ਵਾਰਤਾ )-ਭਾਰਤੀ ਨੌਜਵਾਨ ਕਿਸਾਨ ਏਕਤਾ ( ਟੋਰਾਂਟੋ) ਅਤੇ ਹੋਰ ਲੋਕਲ ਜਥੇਬੰਦੀਆਂ ਨੇ ਮਿਲ ਕੇ *Justice for farmers ਵਿਸ਼ਾਲ ਰੈਲੀ* ਦੇ ਬੈਨਰ ਹੇਠ 12 ਦਸੰਬਰ ਦਿਨ ਸ਼ਨੀਵਾਰ ਨੂੰ ਕਰਨਗੀਆਂ ਭਾਰਤੀ ਦੂਤਾਵਾਸ ਦਾ ਘਿਰਾਉ ਅਤੇ ਦੇਣਗੀਆਂ ਮੰਗ ਪੱਤਰ । ਇਹ ਵਿਸ਼ਾਲ ਰੈਲੀ ਵੈਸਟਵੁੱਡ ਮਾਲ ਮਾਲਟਨ ਤੋਂ ਸਵੇਰੇ 9 ਬਜੇ ਚਲੇਗੀ।
ਪ੍ਰਬੰਧਕਾਂ ਨੇ ਦੱਸਿਆ ਕਿ ਯੋਰਕ ਢੁੰਡਾਸ ਸਟਰੀਟ ਤੋਂ ਭਾਰਤੀ ਦੂਤਾਵਾਸ ਤੱਕ, 12 ਬਜੇ ਇੱਕ ਪੈਦਲ ਮਾਰਚ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੱਕ ਭਾਰਤੀ ਦੂਤਾਵਾਸ ਉਨ੍ਹਾਂ ਦਾ ਮੰਗ ਪੱਤਰ ਨਹੀਂ ਲਵੇਗਾ ਉਸ ਵੇਲੇ ਤੱਕ ਭਾਰਤੀ ਅੰਬੈਂਸੀ ਦਾ ਘਿਰਾਉ ਨਿਰੰਤਰ ਜਾਰੀ ਰਹੇਗਾ। ਮੰਗ ਪੱਤਰ ਉੁਤੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸਨੂੰ ਭਾਰਤੀ ਲੋਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।
ਪ੍ਰਬੰਧਕਾਂ ਨੇ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕੀਤੀ ਹੈ ਕੋਵਿਡ -19 ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਦਾ ਪਾਲਨ ਕਰਨ ਅਤੇ ਕਿਸੇ ਕਿਸਮ ਦੀ ਹੁੱਲੜਬਾਜੀ ਤੋਂ ਗੁਰੇਜ਼ ਕਰਨ ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ, ਸਿਰਫ਼ ਕਿਸਾਨੀ ਨਾਲ ਸਬੰਧਿਤ ਮੁੱਦਿਆਂ ਤੇ ਹੀ ਕੇਂਦਰਿਤ ਰਿਹਾ ਜਾਵੇ ।