ਨਵੀਂ ਦਿੱਲੀ, 20 ਦਸੰਬਰ – ਦੇਸ਼ ਵਿਚ ਹਵਾਈ ਸਫਰ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ| ਇਕ ਰਿਪੋਰਟ ਅਨੁਸਾਰ ਭਾਰਤ ਵਿਚ ਪਿਛਲੇ 11 ਮਹੀਨਿਆਂ ਦੌਰਾਨ ਲਗਪਗ 10 ਕਰੋੜ ਤੋਂ ਵੱਧ ਮੁਸਾਫਿਰਾਂ ਨੇ ਹਵਾਈ ਸਵਾਰ ਕੀਤਾ ਹੈ| ਇਹ ਗਿਣਤੀ ਪਿਛਲੇ ਸਾਲ ਨਾਲੋਂ ਇੱਕ ਕਰੋੜ ਵੱਧ ਹੈ|
ਛੁੱਟੀਆਂ ਦੌਰਾਨ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ| ਦਸੰਬਰ ਮਹੀਨੇ ਵਿਚ ਛੁੱਟੀਆਂ ਪੈਣ ਕਾਰਨ ਹਵਾਈ ਸਫਰ ਕਰਨ ਵਾਲਿਆਂ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧਣ ਦੀ ਉਮੀਦ ਹੈ| ਇਸ ਦੌਰਾਨ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਵਧਣ ਦਾ ਕਾਰਨ ਸਸਤਾ ਕਿਰਾਇਆ ਵੀ ਹੈ|
ਭਾਰਤ ਵਿਚ ਧਾਰਮਿਕ ਸਥਾਨਾਂ ਉਤੇ ਜਾਣ ਲਈ ਵੀ ਲੋਕ ਹੁਣ ਹਵਾਈ ਸਫਰ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ| ਇਸ ਤੋਂ ਇਲਾਵਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਵੀ ਹਵਾਈ ਸਫਰ ਦੇ ਅੰਕੜਿਆਂ ਵਿਚ ਹੋਰ ਵਾਧਾ ਕਰ ਰਿਹਾ ਹੈ|
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...