CM ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ 102 ਕਲਾਸਾਂ
ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈਣ ਲਈ ਟੋਲ ਫ੍ਰੀ ਨੰਬਰ ਤੇ ਕੀਤਾ ਜਾ ਸਕਦੈ ਸੰਪਰਕ
ਕਪੂਰਥਲ਼ਾ, 25 ਮਾਰਚ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਜ਼ਿਲ੍ਹੇ ਵਿਚ ਚੱਲ ਰਹੀਆਂ 102 ਕਲਾਸਾਂ ਵਿਚ ਲੋਕੀ ਆ ਕੇ ਖੁਸ਼ੀ ਮਾਣਦੇ ਤੇ ਬਹੁਤ ਸਾਰੇ ਬਿਮਾਰੀਆਂ ਤੋਂ ਵੀ ਨਿਜ਼ਾਤ ਪਾ ਰਹੇ ਹਨ। ਕਪੂਰਥਲਾ ਜਿਲੇ ਵਿੱਚ ਸੀਐਮ ਦੀ ਯੋਗ ਸ਼ਾਲਾ ਦੇ ਇਸ ਮੁਹਿੰਮ ਦਾ ਕਲਾਸ ਵਿਚ ਆਉਣ ਵਾਲੇ ਸਦਸ ਬਹੁਤ ਧੰਨਵਾਦੀ ਹਨ ਤੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਯੋਗਾ ਕਲਾਸਾਂ ਵਿੱਚ ਆ ਕੇ ਮਹਿਸੂਸ ਕਰ ਰਹੇ ਹਨ ਤੇ ਇਸ ਉਪਰਾਲੇ ਦਾ ਸੀਐਮ ਦੀ ਯੋਗ ਸ਼ਾਲਾ ਦਾ ਬਹੁਤ ਧੰਨਵਾਦੀ ਹਨ ਤੇ ਇਸ ਟਾਈਮ ਸੀਐਮ ਦੀ ਯੋਗ ਸ਼ਾਲਾ ਵਿੱਚ 20 ਟਰੇਨਰ ਤੇ 1 ਸੁਪਰਵਾਈਜ਼ਰ ਆਪਦੇ ਅਹੁਦੇ ਤੇ ਕੰਮ ਕਰ ਰਹੇ ਹਨ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸੀਐਮ ਦੀ ਯੋਗਸ਼ਾਲਾ ਦੀਆਂ ਤਹਿਤ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਟ੍ਰੇਨਰ ਹਨ ਤੇ ਯੋਗਾ ਕਲਾਸਾਂ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ 5 ਟ੍ਰੇਨਰ,ਕਪੂਰਥਲਾ ਜ਼ਿਲੇ ਵਿੱਚ 7 ਟਰੇਨਰ, ਫਗਵਾੜਾ ਵਿੱਚ 6 ਟ੍ਰੇਨਰ, ਭੁਲੱਥ ਅਤੇ ਨਡਾਲਾ ਵਿਕ 1-1 ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਲੋਕਾਂ ਦਾ ਸਮੂਹ ਆਪਣੇ ਘਰ ਦੇ ਨੇੜੇ ਖਾਲੀ ਸਥਾਨ ‘ਤੇ ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਸੀ. ਐਮ ਦੀ ਯੋਗਸ਼ਾਲਾ ਦੇ ਟੋਲ ਫਰੀ ਨੰਬਰ- 7669400500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।