100 ਕਰੋੜ ਦੇ ਕਲੱਬ ‘ਚ ਪਹੁੰਚੀ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’

801
Advertisement


ਮੁੰਬਈ, 17 ਅਗਸਤ : ਪਿਛਲੇ ਹਫਤੇ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’ ਨੇ ਹੁਣ 95 ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ ਅਤੇ ਕੱਲ੍ਹ ਅਤੇ ਪਰਸੋਂ ਛੁੱਟੀ ਹੋਣ ਕਾਰਨ ਇਹ ਫਿਲਮ 100 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ|
ਇਸ ਫਿਲਮ ਨੇ ਪਹਿਲੇ 13 ਕਰੋੜ ਦਾ ਬਿਜਨਸ ਹੀ ਕੀਤਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਜਿਆਦਾ ਨਹੀਂ ਚੱਲੇਗੀ, ਪਰ ਇਹ ਇਸ ਸਾਲ ਦੀ ਦੂਸਰੀ ਸਭ ਤੋਂ ਸਫਲ ਫਿਲਮ ਬਣ ਗਈ ਹੈ| ਦੇਸ਼ ਵਿਚ ਪਖਾਨਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਣੀ ਇਹ ਫਿਲਮ ਸ਼ੁਰੂ ਤੋਂ ਹੀ ਲੋਕਾਂ ਨੂੰ ਪਸੰਦ ਆ ਰਹੀ ਹੈ|

Advertisement

LEAVE A REPLY

Please enter your comment!
Please enter your name here