10 ਸਾਲ ਦੀ ਗਰਭਵਤੀ ਇਸੇ ਹਫਤੇ ਦੇਵੇਗੀ ਬੱਚੇ ਨੂੰ ਜਨਮ 

733
Advertisement
ਚੰਡੀਗੜ੍ਹ 16 ਅਗਸਤ (ਅੰਕੁਰ) – 10 ਸਾਲ ਦੀ ਗਰਭਵਤੀ ਬੱਚੀ ਇਸੀ ਹਫਤੇ ਬਚੇ ਨੂੰ ਜਨਮ ਦੇ ਸਕਦੀ ਹੈ। ਇਸ ਸਮੇਂ ਹਸਪਤਾਲ ਪ੍ਰਸ਼ਾਸਨ ਉਸ ਦਾ ਪੂਰਾ ਖਿਆਲ ਰੱਖ ਰਿਹਾ ਹੈ। ਇਸ ਸੰਬੰਦੀ ਸੈਕਟਰ 32 ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਇਸ ਬੱਚੀ ਨੂੰ ਹਰ ਕੋਈ ਵਿਸ਼ੇਸ਼ ਮਾਂ ਨਾਲ ਬੁਲਾ ਰਿਹਾ ਹੈ।  ਉਸ ਦੀ ਡਿਲੀਵਰੀ ਦੇ ਲਈ ਖਾਸ ਪਲਾਨਨਿੰਗ ਕੀਤੀ ਜਾ ਰਹੀ ਹੈ। ਗਰਭਵਤੀ ਹੋਣ ਵਾਲੀ ਕੁੜੀ ਹੁਣ 35 ਹਫਤਿਆਂ ਦੀ ਗਰਭਵਤੀ ਹੈ। ਬੀਤੇ ਹਫਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਕੇ ਡਿਲੀਵਰੀ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਹੀ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ। ਮੈਡੀਕਲ ਕਾਲਜ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਏ. ਕੇ. ਜਨਮੇਜਾ ਨੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਠੀਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬੱਚੀ ਦੀ ਸੀ-ਸੈਕਸ਼ਨ ਸਰਜਰੀ ਕਰਨਗੇ ਕਿਉਂਕਿ ਉਸ ਦੀਆਂ ਹੱਡੀਆਂ ਇੰਨੀਆਂ ਮਜ਼ਬੂਤ ਨਹੀਂ ਹਨ ਕਿ ਉਹ ਬੱਚੇ ਨੂੰ ਬਾਹਰ ਧੱਕ ਸਕੇ ਅਤੇ ਨਾ ਹੀ ਉਹ ਇਸ ਉਮਰ ਵਿਚ ਜਣੇਪੇ ਦੀ ਦਰਦ ਸਹਾਰ ਸਕਦੀ ਹੈ। ਫਿਲਹਾਲ ਜਿਵੇਂ-ਜਿਵੇਂ ਉਸ ਦੇ ਡਿਲੀਵਰੀ ਦੇ ਦਿਨ ਨੇੜੇ ਆ ਰਹੇ ਹਨ, ਬੱਚੀ ਦਾ ਬਲੱਡ ਪਰੈਸ਼ਰ ਵੀ ਹਾਈ ਹੁੰਦਾ ਜਾ ਰਿਹਾ ਹੈ ਪਰ ਡਾਕਟਰਾਂ ਨੇ ਉਸ ਨੂੰ ਕੰਟਰੋਲ ਕਰ ਲਿਆ ਹੈ। ਇਕ-ਦੋ ਦਿਨਾਂ ਵਿਚ ਹੀ ਗਰਭਵਤੀ ਬੱਚੀ ਬੱਚੇ ਨੂੰ ਜਨਮ ਦੇ ਸਕਦੀ ਹੈ। ਡਾਕਟਰ ਇਸ ਤੋਂ ਪਹਿਲਾਂ ਹੀ ਉਸ ਦੀ ਡਿਲੀਵਰੀ ਕਰਨਾ ਚਾਹੁੰਦੇ ਸਨ ਪਰ ਬਲੱਡ ਪ੍ਰੈਸ਼ਰ ਦੇ ਵਧਣ ਕਾਰਨ ਅਜਿਹਾ ਨਹੀਂ ਕੀਤਾ ਜਾ ਸਕਿਆ।
Advertisement

LEAVE A REPLY

Please enter your comment!
Please enter your name here