ਹੁਸ਼ਿਆਰਪਰ 11 ਜੁਲਾਈ (ਵਿਸ਼ਵ ਵਾਰਤਾ)-ਫਲੂ ਵਰਗੇ ਸ਼ੱਕੀ ਲੱਛਣਾ ਦੇ 467 ਨਵੇ ਸੈਪਲ ਲੈਣ ਨਾਲ ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 17208 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 15970 ਸੈਪਲ ਨੈਗਟਿਵ ਅਤੇ 1026 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ , ਪਾਜੇਟਿਵ ਕੇਸਾ ਦੀ ਗਿਣਤੀ 198 ਹੋ ਗਈ , ਤੇ 30 ਸੈਪਲ ਇੰਨਵੈਲਡ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਹੁਸ਼ਿਆਰਪੁਰ ਦਾ ਇੱਕ ਵਿਅਕਤੀ, ਜੋ ਪੀ.ਸੀ.ਐਸ. ਅਫ਼ਸਰ, ਉਮਰ 56 ਸਾਲ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਲੇ ਵਿਚ ਐਕਟਿਵ ਕੇਸਾਂ ਦੀਗਿਣਤੀ 10 ਅਤੇ ਕੋਰੋਨਾ ਮੁੱਕਤ ਹੋਣ ਵਾਲਿਆ ਦੀ ਗਿਣਤੀ 181 ਹੈ । ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ , ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ ।
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ...