ਜ਼ੁਨੇਜਾ ਵੱਲੋਂ ਰੱਖੀ ਲੋਕ ਮਿਲਣੀ ਨੇ ਵਿਰੋਧੀਆਂ ਦੀ ਨੀਂਦ ਉਡਾਈ: ਡਾ ਬਲਬੀਰ
ਵੱਡੇ ਇਕੱਠ ਦੀ ਗੂੰਝ ਨਾਲ ਜੁਨੇਜਾ ਦੇ ਸਮਰਥਕਾ ਨੇ ਲਗਾਈ ਜਿੱਤ ਤੇ ਮੋਹਰ
ਲੋਕ ਸਭਾ ਲਈ ਆਜਾਦ ਖੜੇ ਉਮੀਦਵਾਰ ਡਿੰਪਲ ਬਿਦੇਸ਼ਾ ਵੀ ਆਪ ਦੇ ਬੇੜੇ ਵਿੱਚ ਸ਼ਾਮਲ
ਪਟਿਆਲਾ 26 ਮਈ (ਵਿਸ਼ਵ ਵਾਰਤਾ) ਫੈਕਟਰੀ ਏਰੀਆ ਬਣੇ ਪੈਸੀਫਿਕ ਰਿਸੋਰਟ ਵਿੱਚ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਬਲਤੇਜ਼ ਪੰਨੂੰ ਮੀਡੀਅ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੀ ਦਿਸ਼ਾ ਨਿਰਦੇਸ਼ ਸਦਕੇ ਅਤੇ ਹਰਪਾਲ ਜੁਨੇਜਾ ਦੀ ਯੋਗ ਅਗਵਾਈ ਵਿੱਚ ਠਾਠਾ ਮਾਰਦੇ ਲੋਕਾਂ ਦੇ ਇਕੱਠ ਅਤੇ ਆਪ ਵਿੱਚ ਸ਼ਾਮਲ ਹੋਣ ਵੱਡੀ ਤਾਦਾਦ ਵਿੱਚ ਆਏ ਲੋਕਾਂ ਨੇ ਵਿਰੋਧੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਇਸ ਮੌਕੇ ਸਮਰਥਕਾਂ ਵੱਲੋਂ ਆਪ ਪਾਰਟੀ ਦੀ ਜਿੱਤ ਲਈ ਲਗਾਏ ਜੈਕਾਰਿਆ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਹੀ 13^0 ਵਾਲੀ ਗੱਲ ਸੱਚ ਸਾਬਤ ਹੋਵੇਗੀ। ਇਹ ਪ੍ਰਗਟਾਵਾ ਲੋਕ ਸਭਾ ਉਮੀਦਵਾਰ ਆਪ ਡਾ ਬਲਬੀਰ ਨੇ ਹਰਪਾਲ ਜੁਨੇਜਾ ਵੱਲੋਂ ਕਰਵਾਈ ਲੋਕ ਮਿਲਣੀ ਦੌਰਾਨ ਕੀਤਾ। ਇਸ ਮੌਕੇ ਉਨਾਂ ਨਾਲ ਹਰਮੀਤ ਸਿੰਘ ਪਠਾਣਮਾਜਰਾ ਐਮ ਐਲ ਏ ਸਨੌਰ, ਇੰਦਰਜੀਤ ਸਿੰਘ ਸੰਧੂ, ਮੇਘ ਚੰਦ ਸ਼ੇਰ ਮਾਜਰਾ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਿਆਲਾ ਤੇਜਿੰਦਰ ਮਹਿਤ ਜਿਲਾ ਸ਼ਹਿਰੀ ਪ੍ਰਧਾਨ, ਜਗਦੀਪ ਸਿੰਘ ਜੱਗਾ, ਪ੍ਰੀਤੀ ਮਲਹੋਤਰਾ, ਜੀ ਪੀ ਸਿੰਘ, ਗੁਰਵਿੰਦਰ ਸਿੰਘ ੳ ਐਸ ਡੀ, ਭਗਵਾਨ ਦਾਸ ਜੁਨੇਜਾ, ਰਣਜੀਤ ਸਿੰਘ ਨਿੱਕੜਾ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਹਰਿਦਰ ਕੋਹਲੀ, ਵੇਦ ਪ੍ਰਕਾਸ਼ ਕਪੂਰ, ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਉਨਾਂ ਕਿਹਾ ਕਿ ਹਰਪਾਲ ਜੁਨੇਜਾ ਦੀ ਅਗਵਾਈ ਵਿੱਚ 100 ਤੋਂ ਵੱਧ ਸ਼ਾਮਲ ਹੋਣ ਵਾਲੇ ਨਾਮਾਂ ਵਿੱਚ ਲੋਕ ਸਭਾ ਸੀਟ ਲਈ ਖੜੀ ਆਜਾਦ ਉਮੀਦਵਾਰ ਅਤੇ ਮਾਨਵ ਸੇਵਾ ਪਰਿਸ਼ਦ ਦੀ ਪ੍ਰਧਾਨ ਡਿੰਪਲ ਬਿਦੇਸ਼ਾ ਤੋਂ ਇਲਾਵਾ ਮਨਜੋਤ ਸਿੰਘ ਚਾਹਲ ਐਮ ਸੀ, ਇਕਬਾਲ ਸਿੰਘ ਸਾਬਕਾ ਸਰਪੰਚ ਖੇੜੀ ਗੁਜ਼ਰਾ, ਕੀਨੀ ਅਟਵਾਲਾ, ਰਵੀ ਕੁਮਾਰ, ਚਿੰਟੂ ਨਾਸਰਾ, ਜ਼ੋਨੀ ਅਟਵਾਲ, ਰਵੀ ਕੁਮਾਰ, ਰਾਜੇੇਸ਼ ਕਨੋਜੀਆਂ, ਵਿੱਕੀ ਕਨੋਜੀਆਂ, ਹੈਪੀ ਯਾਦਵ, ਜਗਦੇਵ ਸਿੰਘ ਢੀਡਸਾਂ, ਸ਼ੇਰ ਸਿੰਘ ਸ਼ੇਰਾ, ਬਿੰਦਰ, ਹਰਸ਼ ਮਦਾਨ, ਰਾਕੇਸ਼ ਕੁਮਾਰ, ਸਨੀ, ਧਾਵਨ, ਬਿੰਦਰਾ, ਨਿਰਪਾਲ ਸਿੰਘ, ਰਮਣੀਕ ਮੈਂਗੀ, ਗੁਰਨੂਰ ਸਿੰਘ, ਸ਼ੈਰੀ, ਰਾਜੀਵ ਅਟਵਾਲ, ਰੋਹਿਤ ਅਟਵਾਲ, ਲਵਿਸ਼ ਅਟਵਾਲ, ਐਡਵੋਕੇਟ ਕੁਨਾਲ ਤੋਂ ਇਲਾਵ ਹੋਰ ਸੈਕੜੇਂ ਲੋਕ ਆਪ ਦੇ ਬੇੜੇ ਵਿੱਚ ਸ਼ਾਮਲ ਹੋਏ। ਆਪ ਦੇ ਪਰਿਵਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਜੁਨੇਜਾ ਵੱਲੋਂ ਪਾਏ ਯੋਗਦਾਨ ਲਈ ਹਮੇਸ਼ਾ ਰਿਣੀ ਰਹਾਂਗਾ।
ਉਨਾ ਕਿਹਾ ਕਿ ਜੁਨੇਹਾ ਦੀ ਮਿਹਨਤ ਸਦਕੇ ਇੰਡੀਆ ਸ਼੍ਰੋਮਣੀ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਧਾਰਮਿਕ ਆਗੂ ਸ਼ਿਵਾਨੰਦ ਜੀ ਮੀਨੂੰ ਦੱਤ ਆਲ ਇੰਡੀਆ ਸ਼੍ਰੋਮਣੀ ਮੰਦਿਰ ਪ੍ਰਬੰਧਕ ਕਮੇਟੀ ਦੇ ਬਾਨੀ ਰਾਜੇਸ਼ ਕੌਸ਼ਿਕ, ਕਾਰਜਕਾਰੀ ਕੌਮੀ ਪ੍ਰਧਾਨ ਇੰਦਰ ਵਰਮਾ, ਕੌਮੀ ਸੀਨੀਅਰ ਮੀਤ ਪ੍ਰਧਾਨ ਅਮਿਤ ਪੰਡਿਤ, ਕੌਮੀ ਸੀਨੀਅਰ ਮੀਤ ਪ੍ਰਧਾਨ ਰਾਜੂ ਰਾਜਪੂਤ, ਕੌਮੀ ਸੰਗਠਨ ਮੰਤਰੀ ਕਰਨ ਮੋਦੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਮਹਿਤਾ, ਕੌਮੀ ਪ੍ਰਚਾਰ ਮੰਤਰੀ ਰੋਹਿਤ ਅਟਵਾਲ, ਪੰਜਾਬ ਪ੍ਰਧਾਨ ਰਾਹੁਲ ਗਿੱਲ, ਆਲ ਇੰਡੀਆ ਸ਼੍ਰੋਮਣੀ ਮੰਦਿਰ ਪ੍ਰਬੰਧਕ ਕਮੇਟੀ ਦੇ ਜਿਲ੍ਹਾ ਅਫਸਰ ਪੁਰਸ਼ੋਤਮ ਗੋਸਵਾਮੀ ਜਿਲ੍ਹਾ ਇੰਚਾਰਜ, ਜਿਲ੍ਹਾ ਮੀਤ ਪ੍ਰਧਾਨ ਬਲਜੀਤ ਜਿਲ੍ਹਾ, ਜਨਰਲ ਸਕੱਤਰ ਸਾਹਿਲ ਕੁਮਾਰ, ਜਿਲ੍ਹਾ ਪ੍ਰਚਾਰ ਮੰਤਰੀ ਇੰਦਰ, ਸਰਕਲ ਪ੍ਰਧਾਨ ਸੁਮਿਤ ਅਗਰਵਾਲ, ਬਹਾਦਰਗੜ੍ਹ ਸਰਕਲ ਪ੍ਰਧਾਨ ਰਾਜੇਸ਼ ਕੁਮਾਰ ਨੇ ਵੀ ਆਮ ਆਦਮੀ ਪਾਰਟੀ ਨੂੰ ਸਪੂਰਨ ਸਮਰੱਥਨ ਦੇਣ ਦਾ ਵਿਸ਼ਵਾਸ਼ ਜਤਾਇਆ।
ਪਾਰਟੀ ਦੀ ਰਣਨੀਤੀ ਲੋਕਾਂ ਨੂੰ ਰੁਜ਼ਗਾਰ, ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਟੈਕਸ ਦੀ ਸਹੀ ਵਰਤੋਂ ਕਰ ਲੋਕਾਂ ਲਈ ਮੁਫਤ ਸਿਹਤ ਸੇਵਾਵਾਂ, ਮੁਫਤ ਬਿਜਲੀ, ਮੁਫਤ ਦਵਾਈਆਂ, ਮੁਫਤ ਪੜਾਈ ਅਤੇ ਹੋਰ ਅਜਿਹੀਆਂ ਸੇਵਾਵਾਂ ਜਿਨ੍ਹਾਂ ਨਾਲ ਲੋਕਾਂ ਦੀ ਜੇਬ ਤੇ ਪੈਣ ਵਾਲੇ ਵਾਧੂ ਬੋਝ ਨੂੰ ਖਤਮ ਕੀਤਾ ਜਾ ਸਕੇ। ਆਪ ਦੀ ਸਰਕਾਰ ਕਦੇ ਵੀ ਮੰਗਲਸੂਤਰ ਜਾਂ ਹੋਰ ਧਾਰਮਿਕ ਭੜਕਾਊ ਗੱਲਾਂ ਕਰਕੇ ਲੋਕਾਂ ਨੂੰ ਬੇਵਕੂਫ ਨਹੀ ਬਣਾਉਂਦੀ। ਕਿਉਂਕਿ ਆਪ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਬਾਹਰਲੇ ਮੁਲਕਾ ਵਿੱਚ ਜਾਣ ਤੋਂ ਰੋਕ ਕੇ ਪੰਜਾਬ ਵਿੱਚ ਚੰਗਾ ਰੁਜ਼ਗਾਰ, ਖੇਡਾ ਪ੍ਰਤੀ ਰੂਚੀ ਅਤੇ ਕਈ ਅਜਿਹੇ ਉਪਰਾਲੇ ਕਰਨਾ ਹੈ ਜਿਸ ਨਾਲ ਮੌਜੂਦਾ ਅਤੇ ਆਉਣ ਵਾਲੇ ਲੋਕ ਹੋਰਨਾਂ ਨੂੰ ਪੰਜਾਬ ਆਉਣ ਲਈ ਸੱਦਾ ਦੇਣ।
ਉਨਾਂ ਕਿਹਾ ਲੋਕ ਸਭਾ ਚੋਣਾਂ ਵਿੱਚ ਸੱਚ ਤੇ ਝੂਠ ਦੀ ਲੜਾਈ ਚੱਲ ਰਹੀ ਹੈ। ਇੱਕ ਪਾਸੇ ਆਪ ਪਾਰਟੀ ਹੈ ਜਿਸ ਨੇ ਪੰਜਾਬ ਲਈ ਹਰ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਹੈ, ਦੂਜੇ ਪਾਸੇ ਪੰਜਾਬ ਅੰਦਰ ਭਾਜਪਾ ਏ ਅਤੇ ਬੀ ਪਾਰਟੀ ਅਕਾਲੀ ਪੰਜਾਬ ਨੂੰ ਬਚਾਉਣ ਦੇ ਝੂਠੇ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ, ਵਪਾਰੀਆ ਤੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ ਸਿਰਫ ਦੇਸ਼ ਦੇ ਵੱਡੇ ਪਰਿਵਾਰਾਂ ਦਾ ਢਿੱਡ ਭਰਿਆ ਹੈ। ਪਰ ਹੁਣ ਆਮ ਆਦਮੀ ਵੱਲੋਂ ਝਾੜੂ ਦਾ ਦੱਬਿਆਂ ਬਟਨ ਸੈਲਾਬ ਲੈ ਕੇ ਆਵੇਗਾ। ਜਿਸ ਨਾਲ ਮੋਦੀ ਸਰਕਾਰ ਦਾ ਤਖਤਾ ਪਲਟਣ ਦੇ ਨਾਲ ਇੱਕ ਨਵੀਂ ਸਵੇਰ ਦਾ ਆਗਾਜ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਗੋਇਲ, ਸ੍ਰ ਬਚਿਤਰ ਸਿੰਘ, ਛਾਬੜਾ ਜੀ ਬਲਾਕ ਪ੍ਰਧਾਨ ਲਾਲ ਸਿੰਘ, ਬਲਾਕ ਪ੍ਰਧਾਨ ਪ੍ਰਦੀਪ ਸ਼ਰਮਾ, ਰਵਿੰਦਰ ਪਾਲ ਸਿੰਘ ਪ੍ਰਿੰਸ ਲੰਬਾ, ਸਿਮਰਨ ਗਰੇਵਾਲ, ਜ਼ੋਨੀ ਕੋਹਲੀ, ਮੌਂਟੀ ਗਰੋਵਰ, ਨਵਨੀਤ ਵਾਲਿਆਂ, ਰਾਜਾ ਤੂਰ, ਅਮਰਜੀਤ ਸਿੰਘ ਭਾਟੀਆ, ਲਾਲ ਸਿੰਘ, ਨਿਸ਼ਾਂਤ, ਮੁਕਤਾ ਗੁਪਤਾ, ਸੌਰਾਭ ਗੁਪਤਾ, ਮੋਹਿਤ ਜੀ, ਪ੍ਰਦਗ ਗਰਗ, ਗੁਰਕੀਰਤ ਸਿੰਘ, ਦਵਿੰਦਰ ਕੌਰ, ਜੇ ਪੀ ਸਿੰਘ ਕਾਲਰਾ, ਕਿਨੀ, ਅਮਰੀਕ ਰਿੰਕ,ੂ ਰਮਨ, ਭਾਰਤ, ਹਰਜੀਤ, ਪਰਮਜੋਤ, ਅਜੇ, ਸੁਖਚੈਨ, ਸਨੀ, ਸੁਰੇਸ਼, ਮਹੇਸ਼, ਸੰਦੀਪ, ਸੰਜੀਵ, ਸ਼ੁਬਮ, ਤਰਸੇਮ, ਵਿਜੇ, ਰਾਜੇਸ਼, ਅਮਿਤ, ਰਾਹੁਲ, ਹਨੀ ਰਾਜੇਸ਼ ਗੁਰਜੀਤ, ਜਤਿੰਦਰ ਮੋਜੀ, ਖੁਸ਼ਹਾਲ ਅਤੇ ਹੋਰ ਸੈਕੜੇਂ ਆਪ ਸਮਰੱਥਕ ਮੌਜ਼ੂਦ ਰਹੇ।