ਕਪੂਰਥਲਾ,2 ਜਨਵਰੀ ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਕਾਨ ਮਾਲਕਾਂ ਜਾਂ ਮਕਾਨਾਂ ਵਿੱਚ ਰਹਿੰਦੇ ਕਿਰਾਏਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ ਘਰਾਂ ਵਿਚ ਪੂਰਨ ਤੌਰ ਜਾਂ ਅੰਸ਼ਿਕ ਤੌਰ ਤੇ ਕੰਮ ਕਰਦੇ ਨੌਕਰਾਂ / ਨੌਕਰਾਣੀਆਂ / ਘਰੇਲੂ ਨੌਕਰਾਂ ਆਦਿ ਦੀ ਪੂਰੀ – ਪੂਰੀ ਜਾਣਕਾਰੀ ਲਈ ਆਧਾਰ ਕਾਰਡ , ਵੋਟਰ ਕਾਰਡ , ਡਰਾਈਵਿੰਗ ਲਾਈਸੈਂਸ ਜਾਂ ਕਿਸੇ ਸਰਕਾਰੀ / ਅਰਧ ਸਰਕਾਰੀ ਸੰਸਥਾ / ਸਰਕਾਰ ਵੱਲੋਂ ਮਨਜੂਰ ਸ਼ੁਦਾ ਅਦਾਰੇ ਵੱਲੋਂ ਜਾਰੀ ਪਛਾਣ ਪੱਤਰ ਜਿਸ ਵਿਚ ਉਸ ਵਿਅਕਤੀ ਦਾ ਨਾਮ ਪੱਕਾ ਪਤਾ , ਫੋਟੋ ਆਦਿ ਹੋਵੇ , ਲੈ ਕੇ ਉਸਦੀ ਆਪਣੇ ਨਜਦੀਕੀ ਪੁਲਿਸ ਥਾਣੇ / ਚੌਂਕੀ ਵਿੱਚ ਦਰਜ ਕਰਾਉਣ ਅਤੇ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਉਣ। ਇਹ ਹੁਕਮ ਮਿਤੀ 05-01-2021 ਤੋਂ 05-03-2021 ਤੱਕ ਲਾਗੂ ਰਹੇਗਾ ।
ਉਨਾਂ ਵਲੋਂ ਇੱਕ ਹੋਰ ਹੁਕਮ ਰਾਹੀਂ ਜਿਲਾ ਕਪੂਰਥਲਾ ਵਿੱਚ ਪੈਂਦੇ ਸਮੂਹ ਸਾਈਬਰ ਕੈਵੇ.ਐਸ.ਟੀ.ਡੀ. , ਪੀ.ਸੀ.ਉਹੋਟਲ ਮਾਲਕਾਂ ਲਈ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਰੇਕ ਸਾਈਬਰ ਕੈਫੇ / ਐਸ.ਟੀ.ਡੀ. , ਪੀ.ਸੀ.ਉ ਹੋਟਲ ਆਦਿ ਦੇ ਮਾਲਕ ਆਪਣੇ ਅਦਾਰਿਆਂ ਤੇ ਸੀ.ਸੀ.ਟੀ.ਵੀਕੈਮਰੇ ਲਵਾਉਣਗੇ , ਜਿਸ ਵਿੱਚ ਪਿਛਲੇ 7 ਦਿਨਾਂ ਦੀ ਰਿਕਾਰਡਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ ।
ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦੀ ਸ਼ਨਾਖਤ ਉਕਤ ਅਦਾਰੇ ਦੇ ਮਾਲਕ ਮੈਨੇਜਰ ਵੱਲੋਂ ਨਾ ਕੀਤੀ ਹੋਵੇ , ਉਹ ਵਿਅਕਤੀ ਅਦਾਰੇ ਦੀ ਵਰਤੋਂ ਨਹੀਂ ਕਰੇਗਾ । ਸਾਈਬਰ ਕੈਫੇ / ਹੋਟਲ ਆਦਿ ਦੇ ਮਾਲਕ ਆਉਣ ਵਾਲੇ ਵਿਅਕਤੀ ਦਾ ਅੰਦਰਾਜ ਸਬੰਧੀ ਰਜਿਸਟਰ ਲਗਾਉਣਗੇ ।
ਹੁਕਮ ਵਿਚ ਕਿਹਾ ਗਿਆ ਹੈ ਕਿ ਕੈਫੇ ਦੀ ਵਰਤੋਂ ਕਰਨ ਵਾਲੇ ਵਲੋਂ ਰਜਿਸਟਰ ਵਿੱਚ ਆਪਣੀ ਹੱਥ ਲਿਖਤ ਨਾਲ ਆਪਣਾ ਨਾਮ , ਪੱਕਾ ਪਤਾ ,ਟੈਲੀਫੋਨ ਨੰਬਰ ਅਤੇ ਸ਼ਨਾਖਤ ਲਿਖਣਗੇ ਅਤੇ ਆਪਣੇ ਦਸਤਖਤ ਰਜਿਸਟਰ ਤੇ ਕਰਨਗੇ ।
ਹੋਟਲ ਵਿੱਚ ਆਉਣ ਵਾਲੇ ਦੀ ਸ਼ਨਾਖਤ ਆਧਾਰ ਕਾਰਡ , ਸ਼ਨਾਖਤੀ ਕਾਰਡ , ਵੋਟਰ ਕਾਰਡ , ਡਰਾਈਵਿੰਗਲਾਈਸੈਂਸ , ਪਾਸਪੋਰਟ , ਫੋਟੋ ਵਾਲਾ ਕਰੈਡਿਟ ਕਾਰਡ ਦੇ ਰਾਹੀਂ ਕੀਤੀ ਜਾਵੇਗੀ ।
ਹੁਕਮ ਵਿਚ ਕਿਹਾ ਗਿਆ ਹੈ ਕਿ ਸਰਵਰ ਤੇ ਕੀਤੀ ਗਈ ਕਾਰਵਾਈ ਇੱਕ ਮੇਨ ਸਰਵਰ ਤੇ ਰੱਖੀ ਜਾਵੇਗੀ , ਜਿਸਦਾ ਰਿਕਾਰਡ ਘੱਟ ਤੋਂ ਘੱਟ 6 ਮਹੀਨੇ ਲਈ ਰੱਖਿਆ ਜਾਵੇਗਾ ।
ਜੇਕਰ ਸਾਈਬਰ ਕੈਫੇ / ਐਸ.ਟੀ.ਡੀ . , ਪੀ.ਸੀ.ਉਹੋਟਲ ਵਿੱਚ ਆਉਣ ਵਾਲੇ ਵਿਅਕਤੀ ਦੀ ਕਾਰਵਾਈ ਸ਼ੱਕੀ ਜਾਪੇ ਤਾਂ ਸਬੰਧਤ ਮਾਲਕ ਇਸ ਦੀ ਸੂਚਨਾ ਤੁਰੰਤ ਸਬੰਧਤ ਪੁਲਿਸ ਥਾਣੇ ਨੂੰ ਦੇਵੇਗਾ । ਉਸ ਵਿਅਕਤੀ ਵਲੋਂ ਵਰਤੋਂ ਵਿੱਚ ਲਿਆਂਦੇ ਗਏ ਕੰਪਿਊਟਰ ਦਾ ਰਿਕਾਰਡ ਮੈਨਟੇਨ ਕੀਤਾ ਜਾਵੇ ।ਇਹ ਹੁਕਮ ਮਿਤੀ 05-01-2021 ਤੋਂ 05-03-2021 ਤੱਕ ਲਾਗੂ ਰਹਿਣਗੇ ।