ਜ਼ਿਲ੍ਹਾ ਮੈਜਿਸਟਰੇਟ ਵਲੋਂ ਆਈਲੈਟਸ ਸੈਂਟਰ ਖੋਲ੍ਹਣ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਸ਼ਿਫ਼ਟਾਂ ਵਿਚ ਟੀਕਾਕਰਨ ਹੋ ਚੁੱਕੇ ਵਿਦਿਆਰਥੀਆਂਂ ਨੂੰ ਬੁਲਾਉਣ ਦੀ ਇਜਾਜ਼ਤ
ਕਪੂਰਥਲਾ,17 ਜਨਵਰੀ(ਵਿਸ਼ਵ ਵਾਰਤਾ)ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਪੂਰਥਲਾ ਜ਼ਿਲ੍ਹੇ ਵਿਚ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਨਵੇਂਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਪੂਰਥਲਾ ਐਸੋਸੀਏਸ਼ਨ ਆਫ ਟ੍ਰੈਵਲ ਐਂਡ ਐਜੂਕੇਸ਼ਨਲ ਕੰਸਲਟੈਂਸ ਵਲੋਂ ਬੇਨਤੀ ਕੀਤੀ ਗਈ ਸੀ ਕਿ ਆਈਲੈਟਸ ਦੀ ਪ੍ਰੀਖਿਆ 22 ਅਤੇ 29 ਜਨਵਰੀ ਨੂੰ ਹੋਣੀ ਹੈ, ਜਿਸਦੇ ਮੱਦੇਨਜ਼ਰ ਆਈਲੈਟਸ ਸੈਂਟਰਾਂ ਦੇ ਬੰਦ ਹੋਣ ਨਾਲ ਵਿਦਿਆਰਥੀਆਂਂ ਦੀ ਤਿਆਰੀ ’ਤੇ ਮਾੜਾ ਪ੍ਰਭਾਵ ਪੈਂਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂਂਵਿਦਿਆਰਥੀਆਂਂਦੇ ਹਿੱਤਾਂ ਦੇ ਮੱਦੇਨਜ਼ਰ ਕੇਵਲ ਅਜਿਹੇ ਆਈਲੈਟਸ ਸੈਂਟਰਾਂ ਸਖਤ ਸ਼ਰਤਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਰਜਿਸਟਰਡ ਆਈਲੈਟਸ ਸੈਂਟਰ ਹੀ ਖੋਲੇ ਜਾ ਸਕਣਗੇ।
ਉਹ ਵਿਦਿਆਰਥੀਆਂਂਅਤੇ ਅਧਿਆਪਕਾਂ ਨੂੰ ਦੋ ਗਰੁੱਪਾਂ ਸਵੇਰੇ 9 ਤੋਂਂ 12 ਅਤੇ ਦੁਪਿਹਰ 2 ਤੋਂਂ5 ਵਜੇਂਤੱਕ ਹੀ ਬੁਲਾ ਸਕਣਗੇ। ਇਸ ਤੋਂਂਇਲਾਵਾ ਹਰੇਕ ਗਰੁੱਪ ਵਿਚ ਬੈਠਣ ਦੀ ਸਮਰੱਥਾ 50 ਫੀਸਦੀ ਨਿਰਧਾਰਿਤ ਕੀਤੀ ਗਈ ਹੈ।
ਆਈਲੈਟਸ ਸੈਂਟਰਾਂ ਦੇ ਮਾਲਕ/ਕਰਮਚਾਰੀ ਇਹ ਨਿਰਧਾਰਿਤ ਕਰਨਗੇ ਕਿ ਕੋਵਿਡ ਨਿਯਮਾਂ ਦੀ ਪਾਲਨਾ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਨਾ ਯਕੀਨੀ ਬਣਾਈ ਜਾਵੇਗੀ। ਇਸ ਤੋਂਂਇਲਾਵਾ ਸੰਸਥਾਵਾਂ ਨੂੰ ਦਿਨ ਵਿਚ ਦੋ ਵਾਰ ਸੈਨੀਟਾਈਜ਼ ਕੀਤਾ ਜਾਵੇਗਾ।
ਕਲਾਸਾਂ ਲਗਾਉਣ ਵਾਲੇ ਵਿਦਿਆਰਥੀ ਅਧਿਆਪਕ ਤੋਂ ਇਲਾਵਾ ਸਹਾਇਕ ਸਟਾਫ਼ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਭਾਰਤੀ ਦੰਡਾਵਲੀ 1860 ਦੀ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।