ਜ਼ਿਲੇ ’ਚ ਸਾਰੇ ਦਿਨ ਸਾਰੀਆਂ ਦੁਕਾਨਾਂ ਸਮੇਤ ਐਤਵਾਰ ਖੋਲਣ ਦੀ ਇਜ਼ਾਜਤ : ਜ਼ਿਲਾ ਮੈਜਿਸਟੇ੍ਰਟ
ਬਾਕੀ ਹਦਾਇਤਾਂ ਪਹਿਲਾਂ ਦੀ ਤਰਾਂ ਰਹਿਣਗੀਆਂ ਲਾਗੂ
ਬਠਿੰਡਾ,3 ਜੁਲਾਈ : ਜ਼ਿਲਾ ਮੈਜਿਸਟੇ੍ਰਟ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੋਵਿਡ-19 ਦੀ ਪਾਬੰਦੀਆਂ ’ਚ ਕੁਝ ਛੋਟਾਂ ਸਮੇਤ 10 ਜੁਲਾਈ ਤੱਕ ਵਧਾਉਣ ਦੇ ਦਿੱਤੇ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਇਨਾਂ ਹੁਕਮਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲੇ ’ਚ ਸਾਰੇ ਦਿਨ ਸਾਰੀਆਂ ਦੁਕਾਨਾਂ ਸਮੇਤ ਐਤਵਾਰ ਖੋਲਣ ਦੀ ਇਜ਼ਾਜਤ ਦਿੱਤੀ ਹੈ। ਬਾਕੀ ਜਾਰੀ ਪਾਬੰਦੀਆਂ ਪਹਿਲਾਂ ਦੀ ਤਰਾਂ ਲਾਗੂ ਰਹਿਣਗੀਆਂ।