ਅੰਮ੍ਰਿਤਸਰ, 6 ਅਕਤੂਬਰ ( ਵਿਸ਼ਵ ਵਾਰਤਾ )-ਖਾਲਸਾ ਹਾਕੀ ਅਕੈਡਮੀ ਦੀ ਜੂਨੀਅਰ ਟੀਮ ਨੇ ਦਿੱਲੀ ਵਿਖੇ ਚਲ ਰਹੇ ਆਲ ਇੰਡੀਆ ਨਹਿਰੂ ਹਾਕੀ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੇ ਮੈਚ ਦੌਰਾਨ ਗੋਆ ਨੂੰ 20‐0 ਦੇ ਫ਼ਰਕ ਨਾਲ ਹਰਾਇਆ। ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ (ਲੜਕੀਆਂ) ਟੀਮ ਨੇ ਜਿੱਤ ਨੂੰ ਜਾਰੀ ਰੱਖਦਿਆਂ ਦੂਸਰੇ ਮੈਚ ‘ਚ ਛੱਤੀਸਗੜ੍ਹ ਦੀ ਟੀਮ ਨੂੰ 8‐0 ਦੇ ਫ਼ਰਕ ਨਾਲ ਹਰਾ ਕੇ ਆਪਣੀ ਖੇਡ ਪ੍ਰਚਮ ਲਹਿਰਾਇਆ।
ਅਕੈਡਮੀ ਦੀ ਡਾਇਰੈਕਟਰ ਡਾ. ਕਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੜਕੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਤੀਸਰੇ ਮੈਚ ‘ਚ ਅਕੈਡਮੀ ਦੀਆਂ ਖਿਡਾਰਣਾਂ ਨੇ ਭਾਰਤ ਦੀ ਸਪੋਰਟਸ ਅਥਾਰਟੀ ਚੰਡੀਗੜ੍ਹ ਦੀ ਟੀਮ ਨੂੰ 7-2 ਦੇ ਫਰਕ ਨਾਲ ਹਰਾਇਆ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖਿਡਾਰਣਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਲੜਕੀਆਂ ਦੀ ਹਾਕੀ ਨੂੰ ਪ੍ਰੋਤਸ਼ਾਹਿਤ ਕਰਨ ਲਈ ਇਸ ਅਕੈਡਮੀ ਨੂੰ ਸਥਾਪਿਤ ਕੀਤਾ ਗਿਆ ਹੈ।
ਸ: ਛੀਨਾ ਨੇ ਕਿਹਾ ਕਿ ਕੱਲ੍ਹ ਸੋਨੀਪਤ ਵਿਖੇ ਉਪਰੋਕਤ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ‘ਚ ਦਰੋਨਾਚਾਰੀਆ ਪੁਰਸਕਾਰ ਵਿਜੇਤਾ ਸ: ਬਲਦੇਵ ਸਿੰਘ ਨੂੰ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਅਧੀਨ ਵਿਦਿਆਰਥਣਾਂ ਉੇਚ ਪੱਧਰ ਦੀਆਂ ਟ੍ਰੇਨਿੰਗ ਹਾਸਲ ਕਰ ਰਹੀਆਂ ਹਨ।
ਇਸ ਮਹਾਨ Cricketer ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ਪ੍ਰਸ਼ੰਸਕਾਂ ਨੂੰ ਵੱਡਾ ਝਟਕਾ!
ਇਸ ਮਹਾਨ Cricketer ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ਪ੍ਰਸ਼ੰਸਕਾਂ ਨੂੰ ਵੱਡਾ ਝਟਕਾ! ਨਵੀਂ ਦਿੱਲੀ, 15 ਨਵੰਬਰ (ਵਿਸ਼ਵ ਵਾਰਤਾ): ਕ੍ਰਿਕਟ...