* ਬੀਆਰਓ ਨੇ ਵੱਖ-ਵੱਖ ਥਾਵਾਂ ਵਿਚ ਜਮੀਨ ਖਿਸਕਣ ਕਾਰਨ ਮਲਬੇ ਨੂੰ ਸਾਫ ਕਰਨ ਲਈ ਕਰਮਚਾਰੀਆਂ ਅਤੇ ਉਪਕਰਣਾਂ ਦੀ ਤਾਇਨਾਤੀ ਕੀਤੀ
* ਮਨਾਲੀ – ਸਰਚੂ ਸੜਕ ਤੇ ਆਵਾਜਾਈ ਬਹਾਲ ਕੀਤੀ
* ਬੀਆਰਓ ਦੀਆਂ ਟੀਮਾਂ ਨੇ ਫਸੇ ਹੋਏ ਲੋਕਾਂ ਨੂੰ ਬਚਾਇਆ ਅਤੇ ਸੁਰੱਖਿਅਤ ਥਾਵਾਂ ਵੱਲ ਰਵਾਨਾ ਕੀਤਾ
* ਬੀਆਰਓ ਦੇ ਦੋ ਕਰਮਚਾਰੀਆਂ ਦੀ ਕਾਰਵਾਈਆਂ ਵਿਚ ਜਾਨ ਗਈ
ਚੰਡੀਗੜ੍ਹ,31 ਜੁਲਾਈ : ਸੀਮਾ ਸੜਕ ਸੰਗਠਨ (ਬੀਆਰਓ) ਹਿਮਾਚਲ ਪ੍ਰਦੇਸ਼ ਵਿਚ ਬਚਾਅ ਅਤੇ ਰਾਹਤ ਕਾਰਜ ਚਲਾ ਰਿਹਾ ਹੈ ਜਿਥੇ ਭਾਰੀ ਬਾਰਿਸ਼ ਕਾਰਣ ਤਾਜ਼ਾ ਹੜ ਆਏ ਅਤੇ ਜਮੀਨ ਖਿਸਕੀ ਹੈ। ਲਾਹੋਲ ਅਤੇ ਸਪਿਤੀ ਘਾਟੀ ਵਿਚ ਰਣਨੀਤਿਕ ਮਨਾਲੀ – ਸਰਚੂ ਸੜਕ ਤੇ ਜ਼ਿਆਦਾ ਗਿਣਤੀ ਵਿਚ ਜਮੀਨ ਖਿਸਕਣ ਅਤੇ ਢਿੱਗਾਂ ਡਿਗਣ ਕਾਰਣ ਕਈ ਥਾਵਾਂ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬੀਆਰਓ ਦਾ ਪ੍ਰੋਜੈਕਟ ਦੀਪਕ ਜੋ ਸ਼ਿਮਲਾ ਵਿਖੇ ਸਥਿਤ ਹੈ, ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਕਰਮਚਾਰੀਆਂ ਅਤੇ ਉਪਕਰਣਾਂ ਨਾਲ ਆਪਣੀ ਸਿਖਲਾਈ ਪ੍ਰਾਪਤ ਇੰਜੀਨਿਅਰਿੰਗ ਟਾਸਕ ਫੋਰਸ ਨੂੰ ਬਚਾਅ ਕਾਰਜਾਂ ਅਤੇ ਸੜਕ ਤੋਂ ਢਿੱਗਾਂ ਨੂੰ ਸਾਫ ਕਰਨ ਦੀਆਂ ਕਾਰਵਾਈਆਂ ਲਈ ਭੇਜਿਆ ਹੈ।
29 ਜੁਲਾਈ, 2021 ਨੂੰ ਮਨਾਲੀ-ਲੇਹ ਸੜਕ ਤੇ ਬਰਾਲਾਚਾ ਪਾਸ ਤੋਂ ਪਹਿਲਾਂ ਸਰਚੂ ਨੇੜੇ ਅਜਿਹਾ ਕੋਈ ਵੀ ਖੇਤਰ ਨਹੀਂ ਸੀ ਜਿਥੇ ਔਰਤਾਂ ਅਤੇ ਬੱਚਿਆਂ ਸਮੇਤ ਕਾਫੀ ਗਿਣਤੀ ਵਿਚ ਨਾਗਰਿਕ ਨਾ ਫਸੇ ਹੋਣ ਅਤੇ ਉਨ੍ਹਾਂ ਨੂੰ ਹਾਈ ਆਲਟੀਚਿਊਡ ਦੀਆਂ ਸਥਿਤੀਆਂ ਵਿਚ ਖਰਾਬੀ ਕਾਰਣ ਆਕਸੀਜਨ ਵਿਚ ਆਈ ਕਮੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਬੀਆਰਓ ਦੀ ਟੀਮ ਨੇ 14,480 ਫੁੱਟ ਦੀ ਉਚਾਈ ਤੇ ਸਥਿਤ ਕੇਲੰਗ ਸਰਾਏ ਨੇੜੇ ਲਗਾਤਾਰ ਮਲਬੇ ਅਤੇ ਢਿੱਗਾਂ ਨੂੰ ਸਾਫ ਕੀਤਾ ਅਤੇ ਲੋਕਾਂ ਨੂੰ ਬਚਾਇਆ। ਹਾਲਾਂਕਿ ਪ੍ਰੋਜੈਕਟ ਦੀਪਕ ਦੇ ਨਾਇਕ ਰਿਤੇਸ਼ ਕੁਮਾਰ ਪਾਲ ਜੋ ਬਚਾਅ ਯਤਨਾਂ ਦਾ ਇਕ ਹਿੱਸਾ ਸੀ, ਨੂੰ ਆਪਣੀ ਜਾਨ ਗਵਾਉਣੀ ਪਈ। ਸੜਕ ਨੂੰ ਬਾਅਦ ਵਿਚ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।
27 ਜੁਲਾਈ, 2021 ਨੂੰ ਇਕ ਦੂਜੀ ਘਟਨਾ ਵਿਚ ਬੀਆਰਓ ਦੀ ਇਕ ਵੱਖਰੀ ਇੰਜੀਨਿਅਰਿੰਗ ਟਾਸਕ ਫੋਰਸ ਨੂੰ ਭਾਰੀ ਲੈਂਡਸਲਾਈ਼ਡਿੰਗ ਕਾਰਣ ਬਲਾਕ ਹੋਈ ਕਿਲਾਰ-ਟਾਂਡੀ ਸੜਕ ਨੂੰ ਸਾਫ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਇਲਾਕੇ ਵਿਚ ਦੋ ਮੁਸਾਫਰ ਗੱਡੀਆਂ ਫਸ ਗਈਆਂ ਸਨ। ਟੀਮ, ਜਿਸ ਨੇ ਇਸ ਸੜਕ ਤੇ ਦੋ ਢਿੱਗਾਂ ਨੂੰ ਪਹਿਲਾਂ ਹੀ ਸਾਫ ਕਰ ਦਿੱਤਾ ਸੀ, ਸਲਾਈਡ ਜ਼ੋਨ ਵਿਚ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਸੜਕ ਨੂੰ ਸਾਫ ਕਰਨ ਦੀ ਕਾਰਵਾਈ ਦੇਰ ਰਾਤ ਸ਼ੁਰੂ ਕੀਤੀ। ਕਾਰਵਾਈ ਦੌਰਾਨ ਟੀਮ ਦੇ ਕੁਝ ਮੈਂਬਰ, 6 ਨਾਗਰਿਕ ਅਤੇ ਇਕ ਨਾਗਰਿਕ ਵਾਹਨ ਅਚਨਚੇਤੀ ਆਏ ਤਾਜ਼ਾ ਹੜ ਵਿਚ ਬਹਿ ਗਏ। ਜੂਨੀਅਰ ਇੰਜੀਨੀਅਰ ਰਾਹੁਲ ਕੁਮਾਰ ਨੇ ਇਸ ਘਟਨਾ ਵਿਚ ਆਪਣੀ ਜਾਨ ਗਵਾ ਦਿੱਤੀ ਜਦਕਿ ਹੋਰਨਾਂ ਨੂੰ ਬੀਆਰਓ ਦੇ ਕਰਮਚਾਰੀਆਂ ਨੇ ਬਚਾਅ ਲਿਆ।
ਬੀਆਰਓ ਕਰਮਚਾਰੀਆਂ ਨੇ ਬਾਅਦ ਵਿਚ ਸੜਕੀ ਮਲਬੇ ਅਤੇ ਢਿੱਗਾਂ ਨੂੰ ਸਾਫ ਕਰ ਦਿੱਤਾ, ਫਸੇ ਮੁਸਾਫਰਾਂ ਨੂੰ ਬਚਾਅ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਵੱਲ ਰਵਾਨਾ ਕਰ ਦਿੱਤਾ।