ਹੁਸ਼ਿਆਰਪੁਰ 30 ਜੂਨ (ਵਿਸ਼ਵ ਵਾਰਤਾ ): ਹੁਸ਼ਿਆਰਪੁਰ ਦੇ ਬਿੱਲਕੁੱਲ ਨਾਲ ਲੱਗਦੇ ਪਿੰਡ ਅੱਜੋਵਾਲ ਵਿੱਚ ਸੰਸਥਾ ਹੋਮ-ਫਾਰ-ਹੋਮਲੈਸ ਵੱਲੋਂ ਇੱਕੀਵੇਂ ਘਰ ਦਾ ਨਿਰਮਾਣ ਸ਼ੁਰੂ ਕੀਤਾ। ਸੰਸਥਾ ਪ੍ਰਧਾਨ ਉੱਘੇ ਸਮਾਜ ਸੇਵਕ ਵਰਿੰਦਰ ਸਿੰਘ ਪਰਿਹਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਰ ਇਕ ਝੌਂਪੜੀ ਵਿੱਚ ਰਹਿਣ ਵਾਲੇ ਜਰਨੈਲ ਸਿੰਘ ਦੇ ਪਰਿਵਾਰ ਲਈ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣ ਅਮਰੀਕਾ ਨਿਵਾਸੀ ਜੀ.ਐੱਸ. ਧੀਰੋਵਾਲ ਵੱਲੋਂ ਸੰਸਥਾ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ । ਵਰਿੰਦਰ ਪਰਿਹਾਰ ਨੇ ਦੱਸਿਆ ਕਿ ਜਲਦੀ ਹੀ ਚਾਰ ਹੋਰ ਘਰਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਤੇ ਇੰਦਰਪ੍ਰੀਤ ਸਿੰਘ, ਜੀਤਾ ਸਿੰਘ ਅੱਜੋਵਾਲ, ਰਜਿੰਦਰ ਸਿੰਘ, ਪ੍ਰੀਤ ਕੌਰ ਆਦਿ ਮੌਜੂਦ ਸਨ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...