ਮੋਹਾਲੀ 14 ਜਨਵਰੀ ( ਸਤੀਸ਼ ਕੁਮਾਰ )- ਹੈਲਥ ਵੈਲਨੈਸ ਸੈਂਟਰ ਸਨੇਟਾ ਵਿਖੇ ਸਟੇਟ ਪੱਧਰੀ ਲੋਹੜੀ ਦਾ ਤਿਉਹਾਰ *ਧੀਆਂ ਦੀ ਲੋਹੜੀ* ਵੱਜੋਂ ਮਨਾਇਆ ਗਿਆ। ਇਸ ਦੌਰਾਨ ਪਿੰਡ ਸਨੇਟਾ , ਗੋਬਿੰਦਗੜ੍ਹ , ਗੁਡਾਣਾ ਅਤੇ ਧੀਰਪੁਰ ਅਦਿ ਪਿੰਡਾਂ ਦੀਆਂ ਤਕਰੀਬਨ ਦੋ ਦਰਜਨ ਨਵਜੰਮੀਆ ਧੀਆਂ ਲੋਹੜੀ ਦਾ ਸ਼ਿੰਗਾਰ ਬਣੀਆਂ, ਸਕੂਲੀ ਵਿਦਿਆਰਥਣਾਂ ਵੱਲੋਂ ਕਵਿਤਾਵਾਂ ਦੇ ਨਾਲ ਨਾਲ ਗਿੱਧਾ ਵੀ ਪੇਸ਼ ਕੀਤਾ ਗਿਆ।
ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਦਫਤਰ ਅਤੇ ਐਸ.ਐਮ.ਓ. ਘੜੂੰਆਂ ਡਾਂ ਕੁਲਜੀਤ ਕੌਰ ਵੱਲੋਂ ਬੱਚੀਆਂ ਅਤੇ ਮਾਪਿਆਂ ਨੂੰ ਮਠਿਆਈ ਦੇ ਡੱਬੇ ਦੇ ਕੇ ਸਨਮਾਨਿਤ ਕੀਤਾ ਗਿਆ, ਤੇ ਕਮਿਉਨਿਟੀ ਹੈਲਥ ਅਫਸਰ ਰਚਨਾ ਕੰਬੋਜ ਵੱਲੋਂ ਇੱਕ ਅਦਰਸ਼ ਤੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਧੀਆਂ ਦੇ ਸਥਾਨ ਦੀ ਮਹੱਤਤਾ ਤੇ ਸਿਹਤਮੰਦ ਜ਼ਿੰਦਗੀ ਪ੍ਰਤੀ ਚਾਨਣਾ ਪਾਇਆ।
ਇਸ ਮੌਕੇ ਡਾਂ ਰਮਨਪ੍ਰੀਤ ਸਿੰਘ ਚਾਵਲਾ (ਆਰ.ਐਮ.ਓ), ਕਮਲਜੀਤ ਕੋਰ (ਐਲ.ਐਚ.ਵੀ.), ਸਿਹਤ ਕਰਮਚਾਰੀ ਰਘਵੀਰ ਸਿੰਘ ਤੇ ਪਰਮਜੀਤ ਕੋਰ ਅਤੇ ਆਸ਼ਾ ਵਰਕਰਾਂ ਨੇ ਵੀ ਹਿੱਸਾ ਲਿਆ ।