ਹੇਟ ਸਪੀਚ ਮਾਮਲੇ ਵਿੱਚ ਸਮਾਜਵਾਦੀ ਆਗੂ ਆਜ਼ਮ ਖਾਨ ਅਦਾਲਤ ਵੱਲੋਂ ਦੋਸ਼ੀ ਕਰਾਰ
ਥੋੜ੍ਹੀ ਦੇਰ ਵਿੱਚ ਸਜਾ ਦਾ ਐਲਾਨ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ) ਸਮਾਮਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਰਾਮਪੁਰ ਦੀਅਦਾਲਤ ਨੇ ਹੇਟ ਸਪੀਚ (ਨਫਰਤ ਭਰੇ ਭਾਸ਼ਣ) ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ‘ਚ ਅੱਜ ਦੁਪਹਿਰ 3 ਵਜੇ ਦੇ ਕਰੀਬ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫੈਸਲਾ ਆਉਣ ਤੋਂ ਪਹਿਲਾਂ ਹੀ ਆਜ਼ਮ ਖਾਨ ਦੀ ਸਿਹਤ ਵਿਗੜ ਗਈ ਸੀ। ਉਸਦੇ ਘਰ ਦੇ ਬਾਹਰ ਸੰਨਾਟਾ ਛਾਇਆ ਹੋਇਆ ਹੈ। ਇੰਨਾ ਹੀ ਨਹੀਂ ਆਜ਼ਮ ਖਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮੀਡੀਆ ਵਾਲਿਆਂ ਤੋਂ ਦੂਰੀ ਬਣਾ ਲਈ ਹੈ।
ਦੱਸ ਦਈਏ ਕਿ ਆਜ਼ਮ ਖਾਨ ਨੇ 7 ਅਪ੍ਰੈਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੀਐਮ ਮੋਦੀ ਅਤੇ ਡੀਐਮ ਰਾਮਪੁਰ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦਿੱਤਾ ਸੀ। ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ, ਧਾਰਾ 153ਏ ਤਹਿਤ ਵੱਧ ਤੋਂ ਵੱਧ 3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਆਜ਼ਮ ਖਾਨ ਨੂੰ ਨਫਰਤ ਭਰੇ ਭਾਸ਼ਣ ਦੇ ਮਾਮਲੇ ‘ਚ 3 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹਨਾਂ ਦੀ ਵਿਧਾਇਕੀ ਜਾ ਸਕਦੀ ਹੈ।