ਹੁਸ਼ਿਆਰਪੁਰ 13 ਮਈ (ਤਰਸੇਮ ਦੀਵਾਨਾ ) ਕੋਵਿਡ 19 ਦੇ ਸ਼ੱਕੀ ਮਰੀਜਾਂ ਦੇ ਭੇਜੇ ਗਏ ਸੈਪਲਾਂ ਦੀਆ ਪ੍ਰਾਪਤ ਰਿਪੋਟਾ ਅਨੁਸਾਰ ਜਿਲੇ ਅੰਦਰ ਅੱਜ ਇਕ ਹੋਰ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 93 ਗਈ ਹੈ ਅਤੇ ਐਕਟਿਵ ਪਾਜੇਟਿਵ ਕੇਸ ਦੀ ਗਿਣਤੀ 82 ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਅੰਦਰ ਅੱਜ ਤੱਕ 1398 ਸੈਪਲ ਲਏ ਗਏ ਅਤੇ 1227 ਸੈਪਲਾਂ ਰਿਪੋਟ ਨੈਗਟਿਵ , 93 ਪਾਜੇਟਿਵ ਅਤੇ 57 ਸੈਪਲਾਂ ਦੀ ਰਿਪੋਟ ਇੰਤਜਾਰ ਕੀਤਾ ਜਾ ਰਿਹਾ ਹੈ । 21 ਸੈਪਲ ਇੰਨਵੈਲਡ ਹੋਣ ਕਰਕੇ ਰਪੀਟ ਕੀਤੇ ਗਏ ਹਨ । ਪੋਜਟਿਵ ਕੇਸਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਤਹਿਸੀਲ ਗੜਸ਼ੰਕਰ ਨਾਲ ਸਬੰਧਿਤ ਪਿੰਡ ਖੁਰਲਾਗੜ ਵਾਸੀ ਇੰਦਰਜੀਤ ਸਿੰਘ ਉਮਰ 32 ਸਾਲ ਜੋ 11 ਮਈ ਨੂੰ ਮਹਾਰਾਸ਼ਟਰ ਤੋ ਪੰਜਾਬ ਆਇਆ ਸੀ ਉਸ ਦਾ ਕੋਰੋਨਾ ਵਾਇਰਸ ਦਾ ਪਾਜੇਟਿਵ ਆਇਆ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਆਈਸੋਲੇਸਨ ਵਾਰਡ ਵਿੱਚ ਦਾਖਿਲ ਕਰ ਲਿਆ ਗਿਆ ਹੈ । ਮਰੀਜ ਨੂੰ ਪਿੰਡ ਵਾਸੀਆਂ ਵੱਲੋ ਪਹਿਲਾਂ ਹੀ ਇਕਤਵਾਸ ਕੀਤਾ ਹੋਇਆ ਸੀ , ਅਤੇ ਉਸ ਦੇ ਨੇੜਤਾ ਵਾਲੇ ਵਿਅਕਤੀ ਦੀ ਵੀ ਪਹਿਚਾਣ ਕਰਕੇ ਆਗਲੀ ਕਾਰਵਾਈ ਕੀਤੀ ਜਾਵੇਗੀ । ਸਿਹਤ ਸਬੰਧੀ ਲੋਕਾਂ ਨੂੰ ਸਲਾਹ ਦਿੰਦਿਆ ਉਹਨਾਂ ਕਿਹਾ ਸਮਾਜਿਕ ਦੂਰੀ , ਮੂੰਹ ਤੇ ਮਾਸਿਕ ਅਤੇ ਸਮੇ ਸਮੇ ਤੇ ਹੱਥਾਂ ਦੀ ਸਫਾਈ ਤੇ ਨਿੱਜੀ ਸਫਾਈ ਵੱਲ ਧਿਆਨ ਦੇਣਾ ਜਰੂਰੀ ਹੈ ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...