ਹੁਸ਼ਿਆਰਪੁਰ 19 ਜੂਨ (ਵਿਸ਼ਵ ਵਾਰਤਾ ): ਲਾਕਡਾਊਨ ਦੋਰਾਨ ਦਿੱਤੀ ਗਈ ਛੂਟ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਜਾਰੀ ਕੀਤੀ ਗਈਆ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਨਾ ਕੀਤੇ ਜਾਣ ਦੀਆਂ ਸ਼ਿਕਾਇਤਾ ਤੇ ਕਰਵਾਈ ਕਰਦਿਆ ਜਿਲ੍ਹਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਮਿਸ਼ਨ ਫਹਿਤ ਤਹਿਤ ਸ਼ਹਿਰ ਦੇ ਨਾਮੀ ਢਾਬਿਆ ਜਿਵੇ ਸ਼ਨੀ ਚਿਕਨ ਹਾਊਸ ਮਹਿਲਪੁਰ ਅੱਡਾ , ਬੱਬੂ ਮੀਟ ਚਾਵਲ,ਤੇ ਹੋਰ ਸ਼ਹਿਰ ਦੇ ਨਾਮੀ ਰੈਸਟੋਰੈਟਾ ਤੇ ਕਰਿਆਨੇ ਦੀਆਂ ਦੁਕਾਨਾ ਤੇ ਜਾ ਕਿ ਖਾਦ ਪਦਾਰਥਾਂ ਦੀ ਪੜਤਾਲ ਕੀਤੀ ਚਾਰ ਸੈਪਲ ਵੀ ਲੈਏ ਗਏ , ਤੇ ਬਹੁਤ ਘੱਟ ਢਾਬਿਆ ਅਤੇ ਦੁਕਾਨਾਂ ਤੇ ਲਾਕਡੂਨ ਦੀਆ ਜਾਰੀ ਹਦਾਇਤਾ ਦੀ ਪੂਰੀ ਤਰਾਂ ਪਾਲਣਾ ਨਹੀ ਕੀਤੀ ਜਾ ਰਹੀ ਸੀ , ਤੇ ਟੀਮ ਵੱਲੋ ਖਾਣ ਪੀਣ ਦੀਆਂ ਵਸਤੂਆਂ ਦੇ ਸੈਪਲ ਲਏ ਗਏ ਅਤੇ ਐਵਰਨੈਸ ਵੀ ਕੀਤੀ ਗਈ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾ ਤੋ ਸ਼ਿਕਾਇਤਾਂ ਮਿਲ ਰਹੀਆ ਸਨ ਲਾਕਡਾਉਨ ਦੀਆਂ ਹਿਦਾਇਤਾ ਦਾ ਪੂਰੀ ਤਰਾਂ ਪਲਾਣਾ ਨਹੀ ਕੀਤੀ ਜਾ ਰਿਹਾਂ । ਕੋਰੋਨਾ ਦੇ ਜਾਗਰੂਕ ਦੇ ਬਚਾਅ ਲਈ ਪੰਜਾਬ ਸਰਕਾਰ ਵੱਲੋ ਚਲਾਏ ਗਏ ਫਹਿਤ ਮਿਸ਼ਨ ਤਹਿਤ ਇਹ ਅਭਿਆਨ ਲਗਾਤਾਰ ਚਲਾਇਆ ਜਾ ਰਿਹਾ ਹੈ .ਤਾ ਜੋ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਵੇ । ਉਹਨਾਂ ਰੈਸਟੋਰੇਟਾਂ , ਢਾਬਿਆ , ਅਤੇ ਸ਼ਰਾਬ ਦੇ ਠੇਕਿਆ ਦੀ ਹੋਰ ਖਾਣ ਪੀਣ ਵਾਲੀਆ ਦਾਕਾਨਾ ਦੇ ਮਾਲਕਾਂ ਨੂੰ ਚਿਤਾਵਨੀ ਦਿੰਦੇ ਹੇ ਕਿਹਾ ਕਿ ਜੇਕਰ ਕਿਸੇ ਸਰਕਾਰ ਵੱਲੋ ਜਾਰੀ ਕੀਤੀਆ ਗਾਇਡ ਲਾਇਨ ਦੀ ਪਾਲਣਾ ਨਾ ਕੀਤੀ ਤੇ ਗੰਭੀਰ ਲਾਹ ਪ੍ਰਵਾਹੀ ਤੇ ਉਸ ਸੰਸਥਾਨ ਨੂੰ ਫੂਡ ਸੇਫਟੀ ਐਕਟ ਤਹਿਤ ਸੀਲ ਵੀ ਕੀਤਾ ਜਾ ਸਕਦਾ ਹੈ , ਤੇ ਇਹ ਰੇਡ ਲਗਾਤਾਰ ਜਿਲੇ ਵੀ ਵਿੱਚ ਜਾਰੀ ਰਹੇਗੀ ।
ਉਹਨਾਂ ਦੱਸਿਆ ਕਿ ਸਿਰ ਤੇ ਟੋਪੀ , ਮੂੰਹ ਤੇ ਮਸਿਕ ਤੇ ਹੱਥਾਂ ਤੇ ਦਸਤਾਨੇ ਹੋਣੇ ਅਤੇ 1 ਤੋ ਦੋ ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ । ਉਹਨਾਂ ਦੁਕਾਨਾਦਾਰਾ ਅਤੇ ਰੈਲਟੋਰੇਟ . ਢਾਬਿਆ ਦੇ ਮਾਲਾਕਾ ਨੂੰ ਇਹ ਵੀ ਹਦਾਇਤ ਕੀਤੀ ਜੇਕਰ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਕਿਸੇ ਵੀ ਤਰਾਂ ਦੀ ਕੋਈ ਮਿਲਾਵਟਾ ਕਰਦਾ ਫੜਿਆ ਗਿਆ ਤਾਂ ਉਸ ਤੇ ਵਿਭਾਗ ਵੱਲੋ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਰਾਮ ਲੁਭਾਇਆ , ਅਸ਼ੋਕ ਕੁਮਾਰ, ਵੀ ਹਾਜਰ ਸੀ ।