ਹੁਸ਼ਿਆਰਪੁਰ ਪੁਲੀਸ ਵੱਲੋਂ ਤਿੰਨ ਕਿੱਲੋ ਗਰਾਮ ਅਫ਼ੀਮ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
ਹੁਸ਼ਿਆਰਪੁਰ 1 ਨਵੰਬਰ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ) ਕੁਲਵੰਤ ਸਿੰਘ ਹੀਰ ਪੀ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧੀ ਲਹਿਰ ਖ਼ਿਲਾਫ਼ ਤੇਜਬੀਰ ਸਿੰਘ ਹੁੰਦਲ ਪੀਪੀਐਸ ਪੁਲੀਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਤੇ ਸਰਬਜੀਤ ਰਾਏ ਪੀਪੀਐਸ ਉਪ ਪੁਲਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਚਾਰਜ ਸੀਆਈਏ ਸਟਾਫ ਤੇ ਉਨ੍ਹਾਂ ਦੀ ਟੀਮ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਤਿੱਨ ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਹੀਰ ਪੀ ਪੀ ਐਸ ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ 30 ਅਕਤੂਬਰ ਨੂੰ ਇੰਚਾਰਜ ਸੀਆਈਏ ਸਟਾਫ਼ ਨੂੰ ਖਾਸ ਮੁਖ਼ਬਰ ਵੱਲੋਂ ਦੌਰਾਨੇ ਨਾਕਾਬੰਦੀ ਨਲੋਈਆਂ ਚੌਕ ਹੁਸ਼ਿਆਰਪੁਰ ਕੋਲ ਗੁਪਤ ਇਤਲਾਹ ਦਿੱਤੀ ਸੀ ਕਿ ਅਮਰੇਸ਼ ਯਾਦਵ ਪੁੱਤਰ ਸਹਿਦੇਵ ਯਾਦਵ ਵਾਸੀ ਪਿੰਡ ਕੁਟੀਲ ਥਾਣਾ ਕੁੰਡਾ ਜ਼ਿਲਾ ਚਤਰਾ ਝਾਰਖੰਡ ਨਗਿੰਦਰ ਪਾਸਵਾਨ ਪੁੱਤਰ ਅਰਵਿੰਦਰ ਪਾਸਵਾਨ ਵਾਸੀ ਪਿੰਡ ਗੋਇੰਦੀ ਥਾਣਾ ਤਰਾਸ਼ੀ ਜ਼ਿਲ੍ਹਾ ਪਲਾਮੋ ਝਾਰਖੰਡ ਅਤੇ ਸੁਰੇਸ਼ ਯਾਦਵ ਪੁੱਤਰ ਮੋਹਨ ਯਾਦਵ ਵਾਸੀ ਟੇਟਰ ਥਾਣਾ ਮਨਾਟੂ ਜ਼ਿਲਾ ਪਲਾਮੂ ਝਾਰਖੰਡ ਜੋ ਝਾਰਖੰਡ ਤੋਂ ਅਫੀਮ ਲਿਆ ਕੇ ਹੁਸ਼ਿਆਰਪੁਰ ਸ਼ਹਿਰ ਵਿਚ ਸਪਲਾਈ ਕਰਦੇ ਸਨ ਅਤੇ ਇਹ ਤਿੰਨੋਂ ਵਿਅਕਤੀ ਆਪਣੇ ਗਾਹਕਾਂ ਨੂੰ ਅਫੀਮ ਸਪਲਾਈ ਕਰਨ ਲਈ ਟਾਂਡਾ ਚੌਕ ਤੋਂ ਨਲੋਈਆਂ ਚੌਕ ਵੱਲ ਪੈਦਲ ਆ ਰਹੇ ਸਨ ਜਿਸ ਤੇ ਸੀਆਈਏ ਸਟਾਫ ਦੇ ਇੰਚਾਰਜ ਨੇ ਯੋਜਨਾਬੰਦੀ ਢੰਗ ਨਾਲ ਉਕਤ ਤਿੰਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਸਰਬਜੀਤ ਰਾਏ ਪੀ ਪੀ ਐੱਸ ਉੱਪ ਪੁਲਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਤਿੰਨ ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਮੁੱਢਲੀ ਪੁੱਛਗਿੱਛ ਦੌਰਾਨ ਅਮਰੇਸ਼ ਯਾਦਵ ਅਤੇ ਨਗਿੰਦਰ ਪਾਸਵਾਨ ਨੇ ਦੱਸਿਆ ਕਿ ਉਹ ਇਹ ਅਫੀਮ ਝਾਰਖੰਡ ਤੋਂ ਸਸਤੇ ਭਾਅ ਤੇ ਖ਼ਰੀਦਕੇ ਲੈ ਕੇ ਆਏ ਸੀ ਉਨ੍ਹਾਂ ਦਾ ਰਿਸ਼ਤੇਦਾਰ ਸੁਰੇਸ਼ ਯਾਦਵ ਉਕਤ ਨਲੋਈਆਂ ਚੌਕ ਕੋਲ ਅਮਰ ਫਾਰਮ ਵਿੱਚ ਕੰਮ ਕਰਦਾ ਹੈ ਜਿਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹੁਸ਼ਿਆਰਪੁਰ ਵਿੱਚ ਅਫ਼ੀਮ ਦੀ ਬਹੁਤ ਡਿਮਾਂਡ ਹੈ ਤੇ ਆਪਾਂ ਸਾਰੇ ਅਫੀਮ ਵੇਚ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਾਂ ਅਤੇ ਜਲਦੀ ਅਮੀਰ ਹੋ ਸਕਦੇ ਹਾਂ ਉਹ ਇਹ ਅਫੀਮ ਗਾਹਕਾਂ ਨੂੰ ਵੇਚਣ ਲਈ ਅਮਰ ਫਾਰਮ ਨਲੋਈਆਂ ਚੌਕ ਹੁਸ਼ਿਆਰਪੁਰ ਕੋਲ ਇੰਤਜ਼ਾਰ ਕਰ ਰਹੇ ਸੀ ਤਾਂ ਪੁਲਸ ਪਾਰਟੀ ਦੇ ਕਾਬੂ ਆ ਗਏ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 256 ਮਿਤੀ 30 ਅਕਤੂਬਰ ਨੂੰ 18/61/85 ਐੱਨ ਡੀ ਪੀ ਐੱਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਰਜਿਸਟਰਡ ਕੀਤਾ ਗਿਆ ਗ੍ਰਿਫਤਾਰ ਦੋਸ਼ੀਆਂ ਦੇ ਪਿਛਲੇ ਰਿਕਾਰਡ ਦਾ ਪਤਾ ਕਰਨ ਲਈ ਇਨ੍ਹਾਂ ਦੋਸ਼ੀਆਂ ਦੇ ਰਿਹਾਇਸ਼ੀ ਥਾਣਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ।