ਹੁਸ਼ਿਆਰਪੁਰ 11 ਮਈ (ਤਰਸੇਮ ਦੀਵਾਨਾ ) ਜਿਲੇ ਵਿੱਚ ਕੋਵਿਡ 19 ਦੀ ਤਾਜਾ ਸਥਿਤੀ ਨੂੰ ਜਾਣੂ ਕਰਵਾਉਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਤ ਇਕ ਨਵਾਂ ਪਾਜੇਵਿਟ ਮਰੀਜ ਦੇ ਆਉਣ ਨਾਲ ਇਹ ਸੰਖਿਆ 92 ਹੋ ਗਈ ਹੈ । ਹੁਣ ਤੱਕ 1341 ਸੈਪਲ ਲਏ ਹਨ , 1148 ਨੈਗਟਿਵ ਤੇ 92 ਪਾਜੇਟਿਵ ਹਨ ਅਤੇ 82 ਸੈਪਲਾਂ ਦਾ ਨਤੀਜਾ ਆਉਣਾ ਬਾਕੀ ਹੈ । 19 ਸੈਪਲ ਇਨਵੈਲਡ ਹਨ । ਉਹਨਾੰ ਇਹ ਵੀ ਦੱਸਿਆ ਕਿ ਅੱਜ ਪ੍ਰਾਪਤ ਰਿਪੋਟਾ ਅਨੁਸਾਰ ਮੁਕੇਰੀਆਂ ਤਹਿ , ਪਿੰਡ ਟੋਟੋ ਦਾ ਇਕ ਮਰੀਜ ਪਾਜੇਟਿਵ ਪਾਇਆ ਗਿਆ ਹੈ ਜੋ ਪਿਛਲੇ ਦਿਨੀ ਦਿੱਲੀ ਤੋ ਵਾਪਿਸ ਆਇਆ ਹੈ । ਉਸ ਘਰ ਵਿੱਚ ਹੀ ਪਹਿਲਾ
ਤੋ ਸਿਹਤ ਵਿਭਾਗ ਦੀਆ ਟੀਮਾ ਵੱਲੋ ਇਕਾਤਵਾਸ ਕੀਤਾ ਹੋਇਆ ਸੀ । ਉਹਨਾਂ ਇਹ ਵੀ ਦੱਸਿਆ ਕਿ ਹਰੋਦਖਾਨ ਪੁਰ , ਹਰਖੋਵਾਲ , ਕਮਾਲਪੁਰ ਖੇਤਰ ਦੇ ਪਾਜੇਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਆਕਤੀਆ ਦੇ ਜੋ ਸੈਪਲ ਲੈਏ ਗਏ ਸਨ ਉਹ ਕੋਵਿਡ 19 ਤੋ ਨੈਗਟਿਵ ਪਾਏ ਗਏ ਹਨ । ਸਿਹਤ ਸਬੰਧੀ ਐਡਵਾਈਜਰੀ ਜਾਰੀ ਕਰਦੇ ਹੇ ਉਹਨਾਂ ਲੋਕਾੰ ਨੂੰ ਅਪੀਲ ਕੀਤੀ ਘਰ ਰਹੋ , ਸੁਰੱਖਿਅਤ ਰਹੋ, ਜੇਕਰ ਜਰੂਰੀ ਕੰਮ ਲਈ ਘਰ ਤੋ ਬਾਹਰ ਜਾਣ ਦੀ ਜਰੂਰਤ ਹੋਏ ਤਾਂ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ. ਦੀ ਪਾਲਣਾ ਯਕੀਨੀ ਬਣੀ ਜਾਵੇ ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...