-ਸਮੱਰਥ ਅਧਿਕਾਰੀਆਂ ਨੂੰ ਬੈਕਿੰਗ ਸੇਵਾ ਦੇਣ ਸਮੇਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣਾ ਕਰਨ ਦੀ ਕੀਤੀ ਹਦਾਇਤ
ਹੁਸ਼ਿਆਰਪੁਰ, 20 ਮਈ:(ਤਰਸੇਮ ਦੀਵਾਨਾ )
ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਆਦੇਸ਼ ਜਾਰੀ ਕਰਦੇ ਹੋਏ 21 ਮਈ ਤੋਂ ਬੈਂਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ•ਣ ਦੀ ਆਗਿਆ ਦਿੱਤੀ ਹੈ। ਉਨ•ਾਂ ਕਿਹਾ ਕਿ ਇਸ ਦੌਰਾਨ ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਉਨ•ਾਂ ਕਿਹਾ ਕਿ ਐਲ.ਡੀ.ਐਮ. ਵਲੋਂ ਸਮਰੱਥ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਕਿੰਗ ਸੇਵਾ ਲਈ ਜਾਰੀ ਕੀਤੇ ਗਏ ਕਰਫਿਊ ਪਾਸ ਵੈਲਿਡ ਹੋਣਗੇ।
ਜ਼ਿਲ•ਾ ਮੈਜਿਸਟਰੇਟ ਨੇ ਕਿਹਾ ਕਿ ਆਨ ਸਾਈਟ ਅਤੇ ਆਫ਼ ਸਾਈਟ ਵਾਲੇ ਬੈਂਕਾਂ ਦੇ ਏ.ਟੀ.ਐਮ. 24 ਘੰਟੇ ਸੁਰੱਖਿਆ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ•ੇ ਜਾ ਸਕਦੇ ਹਨ। ਉਨ•ਾਂ ਕਿਹਾ ਕਿ ਬੈਂਕਾਂ ਨਾਲ ਸਬੰਧਤ ਏ.ਟੀ.ਐਮ. ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ•ਣਗੇ ਅਤੇ ਉਪਭੋਗਤਾਵਾਂ ਵਲੋਂ ਏ.ਟੀ.ਐਮ. ਦੀ ਹਰ ਟਰਾਂਜੈਕਸ਼ਨ ਤੋਂ ਬਾਅਦ ਸਮਰੱਥ ਅਧਿਕਾਰੀਆਂ ਵਲੋਂ ਗਾਰਡ ਰਾਹੀਂ ਏ.ਟੀ.ਐਮ. ਨੂੰ ਸੈਨੇਟਾਈਜ਼ ਕੀਤਾ ਜਾਵੇ। ਉਨ•ਾਂ ਕਿਹਾ ਕਿ ਆਫ ਸਾਈਟ ‘ਤੇ ਏ.ਟੀ.ਐਮ. ਬਿਨਾਂ ਸੁਰੱਖਿਆ ਨਾ ਖੋਲ•ੇ ਜਾਣ। ਉਨ•ਾਂ ਨਿਰਦੇਸ਼ ਦਿੱਤੇ ਕਿ ਬੀ.ਸੀ.ਏ., ਸੀ.ਐਸ.ਪੀ., ਆਈ.ਪੀ.ਪੀ.ਬੀ. ਵਲੋਂ 60 ਸਾਲ ਤੋਂ ਵੱਧ ਬਜ਼ੁਰਗਾਂ ਨੂੰ ਉਨ•ਾਂ ਦੇ ਘਰਾਂ ਅਤੇ ਉਨ•ਾਂ ਦੇ ਪਿੰਡਾਂ ਵਿੱਚ ਜਾ ਕੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਭੁਗਤਾਨ ਕੀਤਾ ਜਾ ਸਕਦਾ ਹੈ।
ਜ਼ਿਲ•ਾ ਮੈਜਿਸਟਰੇਟ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੌਰਾਨ ਵੀ ਸਮਾਜਿਕ ਦੂਰੀ ਨੂੰ ਅਪਨਾਇਆ ਜਾਵੇ। ਉਨ•ਾਂ ਕਿਹਾ ਕਿ ਬੈਂਕਾਂ ਦੁਆਰਾ ਸੁਰੱਖਿਆ ਸਬੰਧੀ ਦਿੱਤੇ ਗਏ ਪਹਿਲੇ ਆਦੇਸ਼ਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਐਸ.ਐਸ.ਪੀ. ਹੁਸ਼ਿਆਰਪੁਰ, ਸਬੰਧਤ ਐਸ.ਡੀ.ਐਮਜ਼, ਕੰਟਰੋਲਿੰਗ ਦਫ਼ਤਰਾਂ ਦੇ ਅਧਿਕਾਰੀ, ਜ਼ਿਲ•ੇ ਨਾਲ ਸਬੰਧਤ ਬੈਂਕ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਬੈਂਕ ਸਰਵਿਸ ਦੌਰਾਨ ਭੀੜ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ। ਉਨ•ਾਂ ਕਿਹਾ ਕਿ ਬੈਂਕਾਂ ਦਾ ਸਟਾਫ਼ ਡਿਊਟੀ ਸਮੇਂ ਦੌਰਾਨ ਨਗਦ ਕਾਊਂਟਰ ਜਾਂ ਗ੍ਰਾਹਕ ਨੂੰ ਹੋਰ ਸੇਵਾ ਦੇਣ ਸਮੇਂ ਮਾਸਕ, ਦਸਤਾਨਿਆਂ ਦਾ ਪ੍ਰਯੋਗ ਕਰਨ। ਉਨ•ਾਂ ਕਿਹਾ ਕਿ ਏ.ਟੀ.ਐਮ., ਬੈਂਕ ਦੀ ਬਰਾਂਚ ਵਿੱਚ ਦਾਖਲ ਹੋਣ ਤੋਂ ਪਹਿਲਾਂ ਗ੍ਰਾਹਕ ਅਤੇ ਸਟਾਫ਼ ਦੇ ਹੱਥ ਸੈਨੇਟਾਈਜ਼ ਕਰਨਾ ਜ਼ਰੂਰੀ ਹੈ।
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...